25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ 32 ਤਗਮੇ ਜਿੱਤ ਕੇ ਸਿਰਜਿਆ ਇਤਿਹਾਸ

ਬੰਗਾ, 25 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਪੱਧਰ ਦੇ ਹੋਏ ਕੁਸ਼ਤੀ ਮੁਕਾਬਲਿਆਂ ’ਚ ਸ੍ਰੀ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ ਅਖਾੜਾ ਬਾਹੜੋਵਾਲ ਦੇ ਪਹਿਲਵਾਨਾਂ ਨੇ ਵੱਖ-ਵੱਖ ਕੁਸ਼ਤੀ ਮੁਕਾਬਲਿਆਂ ਵਿਚ 21 ਸੋਨ, 7 ਚਾਂਦੀ ਤੇ 4 ਕਾਂਸੀ ਸਮੇਤ ਕੁੱਲ 32 ਤਗਮੇ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸੰਬੰਧੀ ਮੁੱਖ ਕੋਚ ਬਲਵੀਰ ਸੌਂਧੀ ਨੇ ਦੱਸਿਆ ਕਿ ਅੰਡਰ 14 ਸਾਲਾ ਵਰਗ ਵਿਚ ਲੜਕੀਆਂ ਨੇ 3 ਸੋਨ ਤਗਮੇ, 17 ਸਾਲਾ ਵਰਗ ਵਿਚ 1 ਸੋਨ ਤਗਮਾ, ਲੜਕਿਆਂ ਦੇ 14 ਸਾਲਾ ਵਰਗ ’ਚ 2 ਸੋਨ ਤਗਮੇ, 2 ਚਾਂਦੀ ਦੇ ਤਗਮੇ, 1 ਕਾਂਸੀ ਦਾ ਤਗਮਾ ਜਿੱਤਿਆ ਹੈ।

Ad Position 21
No active advertisement
ਅਜੀਤ ਡੈਸਕ 26-09-2026
ਬੰਗਾ, 25 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਪੱਧਰ ਦੇ ਹੋਏ ਕੁਸ਼ਤੀ ਮੁਕਾਬਲਿਆਂ ’ਚ ਸ੍ਰੀ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ ਅਖਾੜਾ ਬਾਹੜੋਵਾਲ ਦੇ ਪਹਿਲਵਾਨਾਂ ਨੇ ਵੱਖ-ਵੱਖ ਕੁਸ਼ਤੀ ਮੁਕਾਬਲਿਆਂ ਵਿਚ 21 ਸੋਨ, 7 ਚਾਂਦੀ ਤੇ 4 ਕਾਂਸੀ ਸਮੇਤ ਕੁੱਲ 32 ਤਗਮੇ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸੰਬੰਧੀ ਮੁੱਖ ਕੋਚ ਬਲਵੀਰ ਸੌਂਧੀ ਨੇ ਦੱਸਿਆ ਕਿ ਅੰਡਰ 14 ਸਾਲਾ ਵਰਗ ਵਿਚ ਲੜਕੀਆਂ ਨੇ 3 ਸੋਨ ਤਗਮੇ, 17 ਸਾਲਾ ਵਰਗ ਵਿਚ 1 ਸੋਨ ਤਗਮਾ, ਲੜਕਿਆਂ ਦੇ 14 ਸਾਲਾ ਵਰਗ ’ਚ 2 ਸੋਨ ਤਗਮੇ, 2 ਚਾਂਦੀ ਦੇ ਤਗਮੇ, 1 ਕਾਂਸੀ ਦਾ ਤਗਮਾ ਜਿੱਤਿਆ ਹੈ। 17 ਸਾਲਾ ਲੜਕਿਆਂ ਦੇ ਫਰੀ ਸਟਾਇਲ ਵਿਚ 4 ਸੋਨ ਤਗਮੇ, 2 ਚਾਂਦੀ ਦੇ ਤਗਮੇ, 1 ਕਾਂਸੀ ਦਾ ਤਗਮਾ, 17 ਸਾਲਾ ਗਰੀਕੋ ਰੋਮਨ ਵਿਚ 3 ਸੋਨ ਤਗਮਾ, 2 ਚਾਂਦੀ ਦੇ ਤਗਮੇ ਅਤੇ 2 ਬਰਾਊਨਜ਼ ਤਗਮੇ ਜਿੱਤੇ ਹਨ। 19 ਸਾਲਾ ਵਰਗ ਫ੍ਰੀ ਸਟਾਇਲ ’ਚ 4 ਸੋਨ ਤਗਮੇ ਤੇ ਇਕ ਚਾਂਦੀ ਦਾ ਤਗਮਾ ਜਿੱਤ ਕੇ ਇਕੋ ਅਖਾੜੇ ਦੇ ਸਭ ਤੋਂ ਵੱਧ 32 ਤਗਮੇ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ। ਇਸ ਦਾ ਸਿਹਰਾ ਮੁੱਖ ਪ੍ਰਬੰਧਕ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੂੰ ਜਾਂਦਾ ਹੈ, ਜੋ ਪਹਿਲਵਾਨਾਂ ਨੂੰ ਮੁਫ਼ਤ ਟ੍ਰੇਨਿੰਗ ਦੁਆਂਉਦੇ ਹਨ ਅਤੇ ਡਾਇਟ ਦਾ ਪ੍ਰਬੰਧ ਵੀ ਕਰਦੇ ਹਨ। ਮੁੱਖ ਕੋਚ ਬਲਵੀਰ ਸੌਂਧੀ ਪਹਿਲਵਾਨਾਂ ਨੂੰ ਵਧੀਆ ਢੰਗ ਨਾਲ ਟ੍ਰੇਨਿੰਗ ਦਿੰਦੇ ਹਨ। ਇਸ ਮੌਕੇ ਮੁਬਾਰਕਾਂ ਦੇਣ ਵਾਲਿਆਂ ਵਿੱਚ ਨੈਸ਼ਨਲ ਕੋਚ ਜੋਗਿੰਦਰ ਸਿੰਘ ਕਲਸੀ, ਮੱਖਣ ਸਿੰਘ ਹੱਪੋਵਾਲ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ ਲਾਦੀਆਂ ਤੇ ਦਲਵਿੰਦਰ ਸਿੰਘ ਬੰਗਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜਿਕ ਸਮਰਸਤਾ ਤੇ ਨਸ਼ਾ ਮੁਕਤੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ-ਸੁਰਿੰਦਰ ਪਨੇਸਰ ਅਗਲੀ ਖ਼ਬਰ ਨਗਰ ਕੌਂਸਲ ਬੰਗਾ ਵਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ
Ad Position 24