11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

27ਵੇਂ ਰਾਜ ਪੱਧਰੀ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਬੰਗਾ 'ਚ ਹੋਇਆ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 07-12-2025
ਬੰਗਾ, 6 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - 27ਵਾਂ ਰਾਜ ਪੱਧਰੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਮੈਦਾਨ ਦੇ ਮਹਿੰਗਾ ਸਿੰਘ ਪਵੇਲੀਅਨ ਵਿਖੇ ਅਰੰਭ ਹੋ ਗਿਆ | ਛੇ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦਾ ਅਰੰਭ ਮੁੱਖ ਮਹਿਮਾਨਾਂ ਅਤੇ ਪ੍ਰਬੰਧਕਾਂ ਵਲੋਂ ਹਵਾ ਵਿੱਚ ਰੰਗ ਬਿਰੰਗੇ ਗੁਬਾਰੇ ਛੱਡ ਕੇ ਕੀਤਾ ਗਿਆ | ਟੂਰਨਾਮੈਂਟ ਦਾ ਉਦਘਾਟਨ ਜਗਜੀਤ ਸਿੰਘ ਰੰਧਾਵਾ ਯੂ.ਕੇ ਇੰਟਰ-ਨੈਸ਼ਨਲ ਫੁੱਟਬਾਲਰ, ਅਜੀਤ ਸਿੰਘ ਖਾਨਖਾਨਾ ਅਤੇ ਬਲਕਾਰ ਸਿੰਘ ਚਾਹਲ ਵੱਲੋਂ ਸਾਂਝੇ ਤੌਰ 'ਤੇ ਟੀਮਾਂ ਨਾਲ ਜਾਣ ਪਹਿਚਾਣ ਉਪਰੰਤ ਕੀਤਾ ਗਿਆ | ਇਸ ਮੌਕੇ ਗੁਰਦੇਵ ਸਿੰਘ ਗਿੱਲ ਅਰਜਨਾ ਅਵਾਰਡੀ, ਪਿ੍ੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ ਡਾ. ਤਰਸੇਮ ਸਿੰਘ ਭਿੰਡਰ, ਦਰਸ਼ਨ ਸਿੰਘ ਮਾਹਲ, ਜਰਨੈਲ ਸਿੰਘ ਪੱਲੀ ਝਿੱਕੀ ਪ੍ਰਧਾਨ ਡੀ.ਐਫ.ਏ ਨੇ ਟੂਰਨਾਮੈਂਟ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਮੇਟੀ ਦੀ ਮਿਹਨਤ ਸਦਕਾ ਇਹ ਟੂਰਨਾਮੈਂਟ 27ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਜਿਸ ਨੇ ਬੜੇ ਨਾਮਵਰ ਖਿਡਾਰੀ ਪੈਦਾ ਕੀਤੇ ਗਏ ਹਨ | ਉਹਨਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ | ਇਸ ਮੌਕੇ ਪਹਿਲਾ ਉਦਘਾਟਨੀ ਮੈਚ ਜੇ. ਸੀ. ਟੀ ਕਲੱਬ ਫਗਵਾੜਾ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਚਕਾਰ ਖੇਡਿਆ ਗਿਆ ਜਿਸਦੇ ਪਹਿਲੇ ਅੱਧ ਵਿੱਚ ਸੰਤ ਬਾਬਾ ਭਾਗ ਸਿੰਘ ਦੀ ਟੀਮ ਨੇ 2 ਗੋਲ ਕਰਕੇ ਬੜਤ ਬਣਾ ਲਈ ਅਤੇ ਦੂਜੇ ਹਾਫ ਵਿੱਚ ਹੋਰ ਗੋਲ ਕਰ ਦਿੱਤਾ | ਦੋਹਾਂ ਟੀਮਾਂ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਅੰਤ ਵਿੱਚ ਸੰਤ ਬਾਬਾ ਭਾਗ ਸਿੰਘ ਦੀ ਟੀਮ ਨੇ 3-0 ਨਾਲ ਇਹ ਮੈਚ ਜਿੱਤ ਲਿਆ | ਪਹਿਲੇ ਦਿਨ ਦਾ ਦੂਜਾ ਮੈਚ ਗੁਰੂ ਫੁੱਟਬਾਲ ਕਲੱਬ ਜਲੰਧਰ ਅਤੇ ਨਾਮਧਾਰੀ ਫੁੱਟਬਾਲ ਅਕੈਡਮੀ ਭੈਣੀ ਸਾਹਿਬ ਵਿਚਕਾਰ ਖੇਡਿਆ ਗਿਆ ਜਿਸਦਾ ਉਦਘਾਟਨ ਬਲਦੇਵ ਸਿੰਘ ਮਾਹਲ, ਰਘਵੀਰ ਸਿੰਘ ਮਾਹਲ, ਸੰਦੀਪ ਸਿੰਘ ਮਾਹਲ ਅਤੇ ਮਨਦੀਪ ਸਿੰਘ ਦੀਪਾ ਸਾਹਲੋਂ ਵਲੋਂ ਸਾਂਝੇ ਤੌਰ 'ਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਕੀਤਾ ਗਿਆ | ਦੋਹਾਂ ਟੀਮਾਂ ਵਲੋਂ ਵਧੀਆ ਖੇਡ ਖੇਡਣ ਦਾ ਪ੍ਰਦਰਸ਼ਨ ਕੀਤਾ ਗਿਆ ਪਰ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਵਲੋਂ 3-0 ਨਾਲ ਮੈਚ ਜਿੱਤ ਲਿਆ | ਅੰਡਰ 14 ਦੀਆਂ ਟੀਮਾਂ ਵਿੱਚੋਂ ਪਹਿਲਾ ਮੈਚ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਅਤੇ ਜਗਤਪੁਰ ਫੁੱਟਬਾਲ ਅਕੈਡਮੀ ਵਿਚਕਾਰ ਕਰਵਾਇਆ ਗਿਆ | ਇਸ ਮੈਚ ਦੇ ਮੁੱਖ ਮਹਿਮਾਨ ਸ਼ਰਨਜੀਤ ਸਿੰਘ ਦੁਸਾਂਝ ਅਤੇ ਪਿਆਰਾ ਸਿੰਘ ਕਾਹਮਾ ਨੇ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਸ਼ੁਰੂ ਕਰਵਾਇਆ | ਬੱਚਿਆਂ ਵਲੋਂ ਵਧੀਆ ਖੇਡ ਖੇਡੀ ਗਈ | ਦੂਜੇ ਹਾਫ ਵਿੱਚ ਦੋਹਾਂ ਟੀਮਾਂ ਨੇ ਇੱਕ ਇੱਕ ਗੋਲ ਕਰਕੇ ਮੈਚ ਬਰਾਬਰ ਕਰ ਦਿੱਤਾ ਅੰਤ 'ਚ ਪੈਨਲਟੀ ਕਿੱਕਾਂ ਰਾਹੀਂ ਮਾਹਿਲ ਗਹਿਲਾ ਦੀ ਟੀਮ ਜੇਤੂ ਰਹੀ | ਇਸ ਮੌਕੇ ਪ੍ਰਧਾਨ ਸ. ਨਰਿੰਦਰ ਸਿੰਘ ਰੰਧਾਵਾ ਨੇ ਸਮੂਹ ਸਹਿਯੋਗੀ ਸੱਜਣਾਂ, ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਹਰ ਸਾਲ ਦੀ ਤਰਾਂ ਇਸ ਵਾਰ ਵੀ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਦੀ ਜੇਤੂ ਕਲੱਬ ਨੂੰ 1 ਲੱਖ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ | ਉੱਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਤ ਕੀਤਾ ਜਾਵੇਗਾ | ਹਰ ਟੀਮ ਨੂੰ 9 ਹਜਾਰ ਰੁਪਏ ਟੀ.ਏ.ਡੀ.ਏ ਦਿੱਤਾ ਜਾਵੇਗਾ | ਦੂਜੇ ਦਿਨ ਦਾ ਹੋਣ ਵਾਲਾ ਪਹਿਲਾ ਮੈਚ ਕੇਹਰ ਐਫ.ਸੀ ਜਲੰਧਰ ਅਤੇ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਰੋਪੜ ਅਤੇ ਦੂਜਾ ਮੈਚ ਦਲਬੀਰ ਫੁੱਟਬਾਲ ਅਕੈਡਮੀ ਪਟਿਆਲਾ ਅਤੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਗੜਸ਼ੰਕਰ ਵਿਚਕਾਰ ਖੇਡਿਆ ਜਾਵੇਗਾ | ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ, ਪ੍ਰੱੈਸ ਸਕੱਤਰ ਤਲਵਿੰਦਰ ਸ਼ੇਰਗਿੱਲ, ਖਜ਼ਾਨਚੀ ਕਸ਼ਮੀਰੀ ਲਾਲ ਮੰਗੂਵਾਲ, ਉਪ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ, ਪਿ੍ੰਸੀਪਲ ਤਰਸੇਮ ਸਿੰਘ ਭਿੰਡਰ, ਸੁਰਿੰਦਰ ਸਿੰਘ ਖਾਲਸਾ, ਪ੍ਰੋਫੈਸਰ ਪਰਗਣ ਸਿੰਘ ਅਟਵਾਲ, ਦਿਨੇਸ਼ ਕਰੀਹਾ ਸਾਬਕਾ ਜ਼ਿਲ•ਾ ਸਿੱਖਿਆ ਅਫਸਰ, ਰਘਵੀਰ ਸਿੰਘ ਕਾਲਾ, ਜਗਤਾਰ ਝਿੱਕਾ, ਜਸਵੰਤ ਖਟਕੜ, ਜਸਵੀਰ ਸਿੰਘ ਮੰਗੂਵਾਲ, ਡਾਕਟਰ ਗੁਰਮੀਤ ਸਰਾਂ, ਸਰਬਜੀਤ ਸਿੰਘ ਮੰਗੂਵਾਲ, ਫੁੱਟਬਾਲ ਕੋਚ ਜਸਬੀਰ ਸਿੰਘ ਭਾਰਟਾ, ਸ਼ਰਨਜੀਤ ਸਿੰਘ, ਫੁੱਟਬਾਲ ਕੋਚ ਸਤਵੀਰ ਸਿੰਘ ਸੱਤੀ, ਅਮਨਦੀਪ ਸਿੰਘ ਥਾਂਦੀ, ਪਰਮਜੀਤ ਸਿੰਘ ਕਾਲਜ ਸੁਪਰਡੈਂਟ, ਲੈਕਚਰਾਰ ਸ਼ੰਕਰ ਦਾਸ, ਗੁਰਪਾਲ ਸਿੰਘ ਮੈਨੇਜਰ ਡੀ.ਸੀ.ਬੀ, ਕੁਲਵਿੰਦਰ ਸਿੰਘ ਢਾਂਡੀਆ, ਜੋਗਿੰਦਰ ਸਿੰਘ ਕਲਸੀ, ਨੰਬਰਦਾਰ ਸਵਰਨ ਸਿੰਘ ਕਾਹਮਾ, ਸੁੱਚਾ ਸਿੰਘ, ਪਿਆਰਾ ਸਿੰਘ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰੇਗੀ - ਬੰਗਾ, ਭਰੋਲੀ <br/... ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਨ ਨਾਲ ਜਿੱਤੇਗਾ - ਗੁਰਪ੍ਰੀਤ ਗੁੱਜਰ <br/>...
Ad Position 24