26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਰਨ ਉਪਰੰਤ ਸਰੀਰ ਦਾਨ ਦਾ ਅਹਿਦ ਲੈਣ ਵਾਲੇ ਅਵਤਾਰ ਸਿੰਘ ਪੁੰਨੂੰ ਮਜਾਰਾ ਦਾ ਸਨਮਾਨ

ਜਾਡਲਾ, 26 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਬਾਬਾ ਸ੍ਰੀਚੰਦ ਜੀ ਸਪੋਰਟਸ ਕਲੱਬ ਤੇ ਵੈਲਫੇਅਰ ਕਲੱਬ ਪਿੰਡ ਦੌਲਤਪੁਰ ਵਲੋਂ ਪਿੰਡ ਪੁੰਨੂੰ ਮਜਾਰਾ ਵਾਸੀ ਅਵਤਾਰ ਸਿੰਘ ਦਾ ਸਨਮਾਨ ਕੀਤਾ। ਉਨ੍ਹਾਂ ਨੇ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਸਿੱਖਿਆ ਤੇ ਖੋਜ ਕਾਰਜਾਂ ਲਈ ਦਾਨ ਕਰਨ ਦਾ ਅਹਿਦ ਲਿਆ ਹੈ।

Ad Position 21
No active advertisement
ਅਜੀਤ ਡੈਸਕ 27-09-2026
ਜਾਡਲਾ, 26 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਬਾਬਾ ਸ੍ਰੀਚੰਦ ਜੀ ਸਪੋਰਟਸ ਕਲੱਬ ਤੇ ਵੈਲਫੇਅਰ ਕਲੱਬ ਪਿੰਡ ਦੌਲਤਪੁਰ ਵਲੋਂ ਪਿੰਡ ਪੁੰਨੂੰ ਮਜਾਰਾ ਵਾਸੀ ਅਵਤਾਰ ਸਿੰਘ ਦਾ ਸਨਮਾਨ ਕੀਤਾ। ਉਨ੍ਹਾਂ ਨੇ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਸਿੱਖਿਆ ਤੇ ਖੋਜ ਕਾਰਜਾਂ ਲਈ ਦਾਨ ਕਰਨ ਦਾ ਅਹਿਦ ਲਿਆ ਹੈ। ਇਸ ਮੌਕੇ ਕਲੱਬ ਮੈਂਬਰ ਰਾਜੇਸ਼ਪਾਲ ਸਿੰਘ ਖੰਨਾ ਨੇ ਕਿਹਾ ਕਿ ਦੇਹ ਦਾਨ ਮਨੁੱਖਤਾ ਦੀ ਸੇਵਾ ਦਾ ਉੱਤਮ ਉਪਰਾਲਾ ਹੈ। ਇਸ ਨਾਲ ਮੈਡੀਕਲ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੀ ਬਣਤਰ ਤੇ ਕਾਰਜ ਪ੍ਰਣਾਲੀ ਬਾਰੇ ਵਿਹਾਰਕ ਸਿੱਖਿਆ ਹਾਸਿਲ ਕਰਨ ਦੇ ਨਾਲ-ਨਾਲ ਖੋਜ ਕਾਰਜਾਂ ਵਿਚ ਵੀ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਦਾ ਇਹ ਫ਼ੈਸਲਾ ਹੋਰਨਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰੇਗਾ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਦੀ ਸਵ. ਪਤਨੀ ਗੁਰਮੇਲ ਕੌਰ ਨੇ ਵੀ ਮਰਨ ਉਪਰੰਤ ਦੇਹ ਦਾਨ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੇ ਦਿਹਾਂਤ ਮਗਰੋਂ ਪਰਿਵਾਰ ਵਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਕਾਲਜ, ਲੁਧਿਆਣਾ ਨੂੰ ਸੌਂਪੀ ਗਈ ਸੀ। ਪਰਿਵਾਰ ਵਲੋਂ ਮਨੁੱਖੀ ਸੇਵਾ ਤੇ ਮੈਡੀਕਲ ਸਿੱਖਿਆ ਪ੍ਰਤੀ ਦਿਖਾਈ ਜਾ ਰਹੀ ਇਹ ਵਚਨਬੱਧਤਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮੌਕੇ ਕਾਮਰੇਡ ਰਾਣਾ ਰਣਜੀਤ ਸਿੰਘ, ਹੁਸ਼ਿਆਰ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ, ਸੂਬੇਦਾਰ ਰਵਿੰਦਰ ਸਿੰਘ, ਫੌਜੀ ਸੋਹਣ ਸਿੰਘ, ਹਰਦੀਪ ਸਿੰਘ, ਸੁੱਖਾ ਦੌਲਤਪੁਰ, ਜਸਕਰਨ ਸਿੰਘ, ਜੋਤੀ ਇਲੈਕਟ੍ਰੀਸ਼ਨ, ਕੈਪਟਨ ਕਰਨੈਲ ਸਿੰਘ, ਜਤਿੰਦਰ ਸਿੰਘ, ਦਰਸ਼ਨ ਸਿੰਘ ਸੁੱਖਾ ਬਾਬਾ, ਹਰਦੀਪ ਸਿੰਘ ਦੀਪਾ, ਮਨਜੀਤ ਸਿੰਘ ਘੁੱਗੀ, ਹਰਭਜਨ ਸਿੰਘ ਸੂਬੇਦਾਰ, ਕੁਲਦੀਪ ਸਿੰਘ, ਅਮਰਜੀਤ ਸਿੰਘ ਸਾਬਕਾ ਪੰਚ, ਗਿਆਨ ਸਿੰਘ, ਪਰਮਜੀਤ ਸਿੰਘ ਬੈਂਕ ਮੈਨੇਜਰ, ਮਦਨ ਸਿੰਘ ਬੈਂਕ ਮੈਨੇਜਰ ਅਤੇ ਤਾਰਾ ਸਿੰਘ ਸੂਬੇਦਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਔਰਤਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਲੋਕ-ਪੱਖੀ ਵਿਕਾਸ ਮਾਨ ਸਰਕਾਰ ਦੀ ਮੁੱਖ ਤਰਜੀਹ: ਡਾ. ਗੁਰਪ੍ਰੀਤ ਕੌਰ ਮਾਨ ਮਾਵਾਂ ਧ... ਅਗਲੀ ਖ਼ਬਰ ਬੀ.ਐਲ.ਐਮ. ਗਰਲਜ਼ ਕਾਲਜ ਵਲੋਂ ਐਨ. ਐਸ. ਐਸ. ਦਿਵਸ ਮੌਕੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਲੈਕਚਰ
Ad Position 24