15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

101 ਪੇਟੀਆਂ ਸ਼ਰਾਬ ਸਮੇਤ ਫੜੀ ਫੋਰਚੂਨਰ ਗੱਡੀ ਦੇ ਦਸਤਾਵੇਜ਼ ਤੇ ਨੰਬਰ ਪਲੇਟ ਅਸਲੀ ਪਾਏ

ਭਵਾਨੀਗੜ੍ਹ (ਸੰਗਰੂਰ), 15 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਬੀਤੇ ਦਿਨੀਂ ਸਥਾਨਕ ਪੁਲਿਸ ਵਲੋਂ 101 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ...

Ad Position 21
No active advertisement
ਅਜੀਤ ਡੈਸਕ 15-11-2026

ਭਵਾਨੀਗੜ੍ਹ (ਸੰਗਰੂਰ), 15 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਬੀਤੇ ਦਿਨੀਂ ਸਥਾਨਕ ਪੁਲਿਸ ਵਲੋਂ 101 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਕਾਬੂ ਕੀਤੀ ਗਈ ਫੋਰਚੂਨਰ ਗੱਡੀ ਸਬੰਧੀ ਕੀਤੀ ਗਈ ਜਾਂਚ ਦੌਰਾਨ ਗੱਡੀ ਦੇ ਸਾਰੇ ਦਸਤਾਵੇਜ਼ ਅਤੇ ਨੰਬਰ ਪਲੇਟ ’ਤੇ ਦਰਜ ਨੰਬਰ ਅਸਲੀ ਪਾਏ ਗਏ ਹਨ। ਇਸ ਸਬੰਧੀ ਕਾਲਾਝਾੜ ਪੁਲਿਸ ਚੌਕੀ ਦੇ ਇੰਚਾਰਜ ਸਤਵੰਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁਲਿਸ ਵਲੋਂ ਕੀਤੀ ਗਈ ਜਾਂਚ ਦੌਰਾਨ ਫੋਰਚੂਨਰ ਗੱਡੀ ਦਾ ਇੰਜਣ ਨੰਬਰ, ਚੈਸੀ ਨੰਬਰ ਅਤੇ ਨੰਬਰ ਪਲੇਟ ’ਤੇ ਦਰਜ ਨੰਬਰ ਸਮੇਤ ਸਾਰੇ ਦਸਤਾਵੇਜ਼ ਸਹੀ ਪਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਗੱਡੀ ਦੇ ਮਾਲਕ ਸਬੰਧੀ ਵੀ ਪੂਰੀ ਜਾਣਕਾਰੀ ਹਾਸਲ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਲਈ ਗੱਡੀ ਦੇ ਮਾਲਕ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਫੋਰਚੂਨਰ ਗੱਡੀ ਮਸ਼ਹੂਰ ਗਾਇਕ ਆਰ. ਨੇਤ ਦੇ ਗੀਤ ਦੀ ਸ਼ੂਟਿੰਗ ਲਈ ਉਸ ਵਲੋਂ ਦਿੱਤੀ ਗਈ ਸੀ ਜਾਂ ਨਹੀਂ। ਇਸ ਸਬੰਧੀ ਅਸਲ ਤੱਥ ਗੱਡੀ ਦੇ ਮਾਲਕ ਦੇ ਬਿਆਨ ਦਰਜ ਕਰਨ ਉਪਰੰਤ ਹੀ ਸਾਹਮਣੇ ਆਉਣਗੇ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਗੈਰਸਿਧਾਂਤਕ ਰਾਜਨੀਤਿਕ ਆਗੂਆਂ ਦੀ ਪੰਜਾਬ ਦੀ ਸਿਆਸਤ ਵਿਚ ਕੋਈ ਜਗ੍ਹਾ ਨਹੀਂ ਹੈ- ਚੀਮਾ ਅਗਲੀ ਖ਼ਬਰ ਹਲਕੇ ਕੁੱਤੇ ਨੇ 13 ਵਿਅਕਤੀਆਂ ਨੂੰ ਵੱਢ ਕੇ ਕੀਤਾ ਜ਼ਖ਼ਮੀ
Ad Position 24