15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਹਲਕੇ ਕੁੱਤੇ ਨੇ 13 ਵਿਅਕਤੀਆਂ ਨੂੰ ਵੱਢ ਕੇ ਕੀਤਾ ਜ਼ਖ਼ਮੀ

ਭਵਾਨੀਗੜ੍ਹ (ਸੰਗਰੂਰ), 15 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰ ਅਤੇ ਵੱਖ-ਵੱਖ ਥਾਵਾਂ ’ਤੇ...

Ad Position 21
No active advertisement
ਅਜੀਤ ਡੈਸਕ 15-11-2026

ਭਵਾਨੀਗੜ੍ਹ (ਸੰਗਰੂਰ), 15 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰ ਅਤੇ ਵੱਖ-ਵੱਖ ਥਾਵਾਂ ’ਤੇ ਇਕ ਹਲਕੇ ਕੁੱਤੇ ਨੇ 13 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਕੁੱਤੇ ਦੇ ਹਮਲੇ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਬਲਕਾਰ ਸਿੰਘ, ਜੋ ਸਥਾਨਕ ਥਾਣਾ ਮੁਖੀ ਦੀ ਗੱਡੀ ’ਤੇ ਸਹਾਇਕ ਡਰਾਈਵਰ ਵਜੋਂ ਤਾਇਨਾਤ ਹੈ, ਨੇ ਦੱਸਿਆ ਕਿ ਉਹ ਸਵੇਰੇ ਆਪਣੇ ਮੋਟਰਸਾਈਕਲ ’ਤੇ ਗਊਸ਼ਾਲਾ ਚੌਕ ਵਿਖੇ ਚਾਹ ਪੀਣ ਲਈ ਗਿਆ ਸੀ।

ਇਸ ਦੌਰਾਨ ਇਕ ਹਲਕੇ ਕੁੱਤੇ ਨੇ ਉਸ ਦੇ ਪੈਰ ’ਤੇ ਕੱਟ ਲਿਆ। ਇਸੇ ਤਰ੍ਹਾਂ ਵਿਲਾਸ ਸ਼ਰਮਾ ਪੁੱਤਰ ਜਗਵੇਸ਼ਵਰ ਸ਼ਰਮਾ ਵਾਸੀ ਬਿਹਾਰ, ਜੋ ਸ਼ਹਿਰ ਵਿਚ ਪੱਥਰ ਲਗਾਉਣ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਸ਼ਿਵਜੀ ਮੰਦਰ ਨੇੜੇ ਪੈਦਲ ਜਾ ਰਿਹਾ ਸੀ ਤਾਂ ਪਿੱਛੋਂ ਆਏ ਕੁੱਤੇ ਨੇ ਉਸ ਦੀ ਲੱਤ ’ਤੇ ਕੱਟ ਲਿਆ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਕੁੱਤੇ ਦੇ ਵੱਢਣ ਕਾਰਨ 13 ਮਰੀਜ਼ ਇਲਾਜ ਲਈ ਹਸਪਤਾਲ ਪਹੁੰਚੇ ਸਨ।

ਸਾਰੇ ਮਰੀਜ਼ਾਂ ਨੂੰ ਐਂਟੀ-ਰੇਬੀਜ਼ ਵੈਕਸੀਨ ਲਗਾਉਣ ਤੋਂ ਇਲਾਵਾ ਲੋੜੀਂਦਾ ਇਲਾਜ ਮੁਹੱਈਆ ਕਰਵਾਉਣ ਉਪਰੰਤ ਘਰ ਭੇਜ ਦਿੱਤਾ ਗਿਆ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿਚ ਭਰਪੂਰ ਸਿੰਘ ਪੁੱਤਰ ਉਜਾਗਰ ਸਿੰਘ, ਇਆਨ ਖ਼ਾਨ, ਅਨੀਤਾ ਪਤਨੀ ਦਲੀਪ ਕੁਮਾਰ, ਦਰਸ਼ਨ ਸਿੰਘ ਪੁੱਤਰ ਮਹਿੰਦਰ ਪਾਲ, ਇਮਰਾਨ ਖ਼ਾਨ ਪੁੱਤਰ ਰੁਸ਼ਤਮ ਖ਼ਾਨ ਵਾਸੀ ਰਾਏ ਸਿੰਘ ਵਾਲਾ, ਸੰਦੀਪ ਕੁਮਾਰ ਪੁੱਤਰ ਸੁਭਾਸ਼, ਪ੍ਰਿੰਸ, ਜਸਪਾਲ ਕੌਰ ਪਤਨੀ ਹਰਵਿੰਦਰ ਸਿੰਘ ਅਤੇ ਲੱਕੀ ਪੁੱਤਰ ਰਛਪਾਲ ਸਿੰਘ ਸਮੇਤ ਹੋਰ ਵਿਅਕਤੀ ਸ਼ਾਮਲ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਅਤੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ 101 ਪੇਟੀਆਂ ਸ਼ਰਾਬ ਸਮੇਤ ਫੜੀ ਫੋਰਚੂਨਰ ਗੱਡੀ ਦੇ ਦਸਤਾਵੇਜ਼ ਤੇ ਨੰਬਰ ਪਲੇਟ ਅਸਲੀ ਪਾਏ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਧੂਰੀ ਵਿਖੇ ਛੱਠ ਪੂਜਾ ਦੇ ਪ੍ਰੋਗਰਾਮ ਦੌਰਾਨ ਕੀਤੀ ਸ਼ਿਰਕਤ
Ad Position 24