15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰਾ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ 24 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ

ਸੁਲਤਾਨਪੁਰ ਲੋਧੀ, 15 ਨਵੰਬਰ (ਥਿੰਦ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ...

Ad Position 21
No active advertisement
ਅਜੀਤ ਡੈਸਕ 15-11-2026

ਸੁਲਤਾਨਪੁਰ ਲੋਧੀ, 15 ਨਵੰਬਰ (ਥਿੰਦ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਵਲੋਂ ਪ੍ਰਵਾਸੀ ਪੰਜਾਬੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਤੀਸਰਾ ਪੁੰਨਿਆ ਕੇਸਰੀ ਕੁਸ਼ਤੀ ਦੰਗਲ 24 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 10 ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਆਪਣੇ ਜ਼ੋਹਰ ਦਿਖਾਉਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਯੂਐਸਏ, ਸਾਬਕਾ ਡੀ. ਐਸ. ਪੀ. ਪਿਆਰਾ ਸਿੰਘ ਪਾਜੀਆਂ, ਲੈਕਚਰਾਰ ਬਲਦੇਵ ਸਿੰਘ ਟੀਟਾ ਅਤੇ ਮਲਕੀਤ ਕਾਂਜਲੀ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਆਲ ਇੰਡੀਆ ਲੈਵਲ ਦਾ ਕੁਸ਼ਤੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ।

ਇਸ ਦਾ ਉਦਘਾਟਨ ਅਰਜੁਨਾ ਐਵਾਰਡੀ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਕਰਨਗੇ। ਇਨਾਮਾਂ ਦੀ ਵੰਡ ਰਾਜ਼ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਹੋਰ ਮਹਾਂਪੁਰਖ ਕਰਨਗੇ। ਇਸ ਦੰਗਲ ਵਿਚ ਸਾਰੀਆਂ ਕੁਸ਼ਤੀਆਂ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੈਟ ਉੱਪਰ ਪਾਰਦਰਸ਼ੀ ਢੰਗ ਨਾਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕੁਸ਼ਤੀ ਦੇ ਇਸ ਮਹਾਂਦੰਗਲ ਲਈ ਧਰਮ ਸਿੰਘ ਮੈਰੀਪੁਰ ਯੂਐਸਏ, ਪਿੰਦਰਜੀਤ ਸਿੰਘ ਯੂ ਐਸ ਏ ਲੋਹੀਆਂ, ਰਸ਼ਪਾਲ ਸਿੰਘ ਥਿੰਦ ਯੂ ਐਸ ਏ ਲੋਹੀਆਂ, ਹਰਦੁਮਨ ਸਿੰਘ ਬਿੱਲਾ ਸੰਘੇੜਾ, ਜੇ. ਪੀ. ਸਿੰਘ ਯੂ ਐਸ ਏ,ਕੁਲਦੀਪ ਸਿੰਘ ਟੁਰਨਾ ਯੂਕੇ, ਨੱਥਾ ਸਿੰਘ ਢਿੱਲੋਂ ਤਾਸ਼ਪੁਰ ਯੂਐਸਏ,ਹਰਨੇਕ ਸਿੰਘ ਨੇਕਾ ਮੈਰੀਪੁਰ ਯੂਕੇ, ਸਤਨਾਮ ਸਿੰਘ ਕਾਂਜਲੀ ਯੂਐਸਏ, ਬਲਬੀਰ ਸਿੰਘ ਡੇਰਾ ਨੰਦ ਸਿੰਘ, ਰਣਧੀਰ ਸਿੰਘ ਧੀਰਾ ਯੂਐਸਏ, ਦੇਵ ਸ਼ਿਕਾਰਪੁਰ, ਕਰਨੈਲ ਸਿੰਘ, ਮੋਹਨ ਸਿੰਘ ਦੁਰਗਾਪੁਰ, ਸੁਖਵੰਤ ਸਿੰਘ ਪੱਡਾ, ਰਛਪਾਲ ਸਿੰਘ ਜਰਮਨੀ, ਰਣਜੀਤ ਸਿੰਘ ਢੱਡਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। 

Ad Position 22
No active advertisement
ਪਿਛਲੀ ਖ਼ਬਰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੰਗਤਾਂ ਸਮੇਤ ਸਰਹੱਦ ਤੇ ਖਲੋ ਕੇ ਕੀਤੀ ਅਰਦਾਸ ਅਗਲੀ ਖ਼ਬਰ ਗੈਰਸਿਧਾਂਤਕ ਰਾਜਨੀਤਿਕ ਆਗੂਆਂ ਦੀ ਪੰਜਾਬ ਦੀ ਸਿਆਸਤ ਵਿਚ ਕੋਈ ਜਗ੍ਹਾ ਨਹੀਂ ਹੈ- ਚੀਮਾ
Ad Position 24