ਰੱਤੇਵਾਲ, 6 ਦਸੰਬਰ (ਅਸ਼ੋਕ ਕੁਮਾਰ ਲੀਲ)-ਰੱਤੇਵਾਲ ਨਿਵਾਸੀ ਭਗਤ ਸ਼ਿੰਦਰਪਾਲ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ | ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ 'ਤੇ ਇਲਾਕੇ ਦੀਆਂ ਕਈ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਭਗਤ ਸ਼ਿੰਦਰਪਾਲ ਨੂੰ ਸ਼ਰਧਾਂਜਲੀ ਦਿੱਤੀ | ਭਗਤ ਸ਼ਿੰਦਰਪਾਲ ਸਾਹ ਦੀ ਬਿਮਾਰੀ ਤੋਂ ਪੀੜਿਤ ਸਨ ਅਤੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ | ਜਿਨ੍ਹਾਂ ਦਾ 27 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ | ਉਹ ਬਹੁਤ ਹੀ ਮਿਲਣਸਾਰ ਅਤੇ ਧਾਰਮਿਕ ਖ਼ਿਆਲਾਂ ਵਾਲੇ ਵਿਅਕਤੀ ਸਨ | ਇਸ ਮੌਕੇ 'ਤੇ ਉਹਨਾਂ ਦੇ ਤਿੰਨੇ ਪੁੱਤਰ ਜਸਵਿੰਦਰ ਕੁਮਾਰ, ਬਲਵਿੰਦਰ ਕੁਮਾਰ ਅਤੇ ਓਾਕਾਰ, ਭਰਾ ਜਾਗਰ ਸਿੰਘ ਤੇ ਇਲਾਕੇ ਦੇ ਕੇਈ ਨਾਮਵਰ ਵਿਅਕਤੀ ਹਾਜ਼ਰ ਹੈ | ਜਿਨ੍ਹਾਂ ਵਿੱਚ ਬਲਦੇਵ ਰਾਜ, ਮਨੋਹਰ ਲਾਲ, ਗ਼ਰੀਬ ਦਾਸ, ਰਾਮਪਾਲ, ਸੋਹਣ ਸਿੰਘ, ਜਗਨਨਾਥ, ਤੀਰਥ ਰਾਮ, ਮਾਸਟਰ ਰਾਮ ਲੋਕ, ਧਰਮ ਚੰਦ ਆਦਿ ਨੇ ਸ਼ਰਧਾਂਜਲੀ ਦਿੱਤੀ |