ਪੋਜੇਵਾਲ ਸਰਾਂ, 19 ਦਸੰਬਰ (ਨਵਾਂਗਰਾਂਈ)-ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਪੋਜੇਵਾਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਅਸ਼ੋਕ ਕੁਮਾਰ ਨਾਨੋਵਾਲ ਨੇ ਇਲਾਕੇ ਦੇ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਜੋ ਪਿਆਰ ਮਿਲਿਆ ਹੈ ਉਸ ਲਈ ਉਹ ਹਮੇਸਾਂ ਇਲਾਕੇ ਦੇ ਲੋਕਾਂ ਦੇ ਰਿਣੀ ਰਹਿਣਗੇ | ਇਸ ਮੌਕੇ ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ, ਜਿਹਨਾਂ ਉਸ ਨੂੰ ਇਸ ਯੋਗ ਸਮਝਿਆ | ਇਸ ਚੋਣ ਦੌਰਾਨ ਅਕਾਲੀ ਦਲ ਦੇ ਅਸੋਕ ਕੁਮਾਰ ਨੂੰ 7256 ਵੋਟਾਂ ਪਾ੍ਰਪਤ ਹੋਈਆਂ | ਇੱਥੇ ਵਰਨਣਯੋਗ ਹੈ ਕਿ ਬਲਾਚੌਰ ਹਲਕੇ ਵਿੱਚ ਅਸੋਕ ਕੁਮਾਰ ਨੇ ਇੱਕ ਵਾਰ ਫਿਰ ਚੌਧਰੀ ਨੰਦ ਲਾਲ ਪਰਿਵਾਰ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਨੂੰ ਹੁਲਾਰਾ ਦਿੱਤਾ ਹੈ |