27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਭੰਗਲ ਖੁਰਦ ਸਕੂਲ ਵਿੱਚ ਵਿਦਿਆਰਥੀਆਂ ਨੂੰ ਇਨਾਮ ਵੰਡੇ <br/>

Ad Position 21
No active advertisement
ਅਜੀਤ ਡੈਸਕ 25-12-2025
ਨਵਾਂਸ਼ਹਿਰ, 24 ਦਸੰਬਰ (ਜਸਬੀਰ ਸਿੰਘ ਨੂਰਪੁਰ)-ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਤਰਕਸ਼ੀਲ ਸੁਸਾਇਟੀ ਵੱਲੋਂ ਕਰਾਈ ਗਈ ਸੱਤਵੀਂ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਪੱਤਰ ਦਿੱਤੇ ਗਏ | ਇਹ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਨੂੰ ਉਨ੍ਹਾਂ ਦੀ ਸ਼ਹਾਦਤ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਾਈ ਗਈ | ਜ਼ੋਨ ਨਵਾਂਸ਼ਹਿਰ ਦੇ ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਜਾਦੂ-ਟੂਣਿਆਂ, ਆਤਮਾਵਾਂ, ਗੈਬੀ ਸ਼ਕਤੀਆਂ ਅਤੇ ਹੋਰ ਭਰਮ-ਭੁਲੇਖਿਆਂ ਚੋਂ ਕੱਢ ਕੇ ਉਨ੍ਹਾਂ ਦੀ ਸੋਚ ਨੂੰ ਵਿਗਿਆਨਕ ਲੀਹਾਂ ਵੱਲ੍ਹ ਤੋਰਨਾ ਹੈ ਤਾਂ ਕਿ ਉਹ ਆਪਣੀ ਪੜ੍ਹਾਈ ਬਿਨਾਂ ਕਿਸੇ ਡਰ ਤੋਂ ਜਾਰੀ ਰੱਖ ਸਕਣ | ਇਸ ਮੌਕੇ ਸੁਖਵਿੰਦਰ ਲੰਗੇਰੀ ਵਲੋਂ ਕਿਤਾਬਾਂ ਦਾ ਸਟਾਲ ਅਤੇ ਜਾਦੂ ਟਰਿੱਕ ਵੀ ਦਿਖਾਏ | ਉਹਨਾਂ ਜਾਦੂ ਪ੍ਰਤੀ ਪਾਏ ਜਾਂਦੇ ਸ਼ੰਕਿਆਂ ਨੂੰ ਦੂਰ ਕੀਤਾ | ਇਨਾਮ ਹਾਸਲ ਕਰਨ ਵਾਲਿਆਂ ਵਿੱਚ ਧੀਰਜ ਕੁਮਾਰ ਨੇ ਜ਼ੋਨ ਨਵਾਂਸ਼ਹਿਰ ਵਿੱਚੋਂ ਪਹਿਲਾ ਸਥਾਨ, ਸੋਨੀਆਂ ਅਤੇ ਜਸਮੀਨ ਨੇ ਆਪਣੀ-ਆਪਣੀ ਜਮਾਤ ਵਿੱਚੋਂ ਇਕਾਈ ਪੱਧਰ ਦੇ ਪਹਿਲੇ ਸਥਾਨ ਹਾਸਲ ਕੀਤੇ | ਤਨਵੀਰ ਅਤੇ ਚਿਰਾਗ਼ ਦੜੋਚ ਛੇਵੀਂ ਜਮਾਤ ਵਿੱਚੋਂ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਇਕਾਈ ਪੱਧਰੀ ਹਾਸਲ ਕੀਤਾ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਮੈਡਮ ਅਨੀਤਾ ਚਾਵਲਾ, ਮੁਸਕਾਨ ਸ਼ਰਮਾ ਅਤੇ ਮੈਡਮ ਨੀਰਜ਼ ਕੁਮਾਰੀ ਸਟੇਟ ਐਵਾਰਡੀ ਹਾਜ਼ਰ ਸਨ | ਇਸ ਮੌਕੇ ਸੁਸਾਇਟੀ ਵੱਲੋਂ ਪ੍ਰੀਖਿਆ ਨੂੰ ਸਫਲਤਾ ਪੂਰਵਕ ਕਰਾਉਣ ਲਈ ਪਾਏ ਵਡਮੁੱਲੇ ਯੋਗਦਾਨ ਲਈ ਸਕੂਲ ਸਟਾਫ ਨੂੰ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਾਹਲੋਂ ਵਿਖੇ 150 ਟਨ ਸਮਰੱਥਾ ਵਾਲੀ ਫਲੋਰ ਮਿਲ ਦੇ ਨਿਰਮਾਣ ਕਾਰਜ ਦੀ ਹੋਈ ਆਰੰਭਤਾ <br/> ਅਗਲੀ ਖ਼ਬਰ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਤੇ ਬਿਸਕੁਟਾਂ ਦਾ ਲਗਾਇਆ ਲੰਗਰ <br/>
Ad Position 24