ਬਹਿਰਾਮ ਵਿਖੇ ਕੈਬਨਿਟ ਮੰਤਰੀ ਗੋਇਲ ਨੇ 55 ਪਿੰਡਾਂ ਲਈ 14 ਕਰੋੜ ਨਾਲ ਬਣੇ ਸਿੰਚਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ
ਬਹਿਰਾਮ, 26 ਅਗਸਤ (ਨਛੱਤਰ ਸਿੰਘ ਬਹਿਰਾਮ, ਸਰਬਜੀਤ ਸਿੰਘ)-ਬਹਿਰਾਮ ਵਿਖੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ 55 ਪਿੰਡਾਂ ਨੂੰ ਸਿੰਚਾਈ ਦਾ ਪਾਣੀ ਮੁਹੱਈਆ ਕਰਵਾਉਣ ਲਈ 14 ਕਰੋੜ ਰੁਪਏ ਦੀ ਲਾਗਤ ਵਾਲੇ ਵਿਸ਼ੇਸ਼ ਪ੍ਰੋਜੈਕਟ ਦਾ ਉਦਘਾਟਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਕਦਮ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਯੁੱਗ-ਪਲਟਾਊ ਪਹਿਲਕਦਮੀ ਹੈ। ਇਸ ਪ੍ਰੋਜੈਕਟ ’ਤੇ ਕੁੱਲ 14.
ਸ
ਸਿੰਚਾਈ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ, ਵਿਧਾਇਕ ਡਾ. ਸੁੱਖੀ, ਚੇਅਰਮੈਨ ਬਲਾਕ ਸੰਮਤੀ ਸਤਿੰਦਰ ਕੌਰ ਕਲੇਰ ਤੇ ਹੋਰ। ਤਸਵੀਰ : ਨਛੱਤਰ ਸਿੰਘ ਬਹਿਰਾਮ
27-08-2026
ਬਹਿਰਾਮ, 26 ਅਗਸਤ (ਨਛੱਤਰ ਸਿੰਘ ਬਹਿਰਾਮ, ਸਰਬਜੀਤ ਸਿੰਘ)-ਬਹਿਰਾਮ ਵਿਖੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ 55 ਪਿੰਡਾਂ ਨੂੰ ਸਿੰਚਾਈ ਦਾ ਪਾਣੀ ਮੁਹੱਈਆ ਕਰਵਾਉਣ ਲਈ 14 ਕਰੋੜ ਰੁਪਏ ਦੀ ਲਾਗਤ ਵਾਲੇ ਵਿਸ਼ੇਸ਼ ਪ੍ਰੋਜੈਕਟ ਦਾ ਉਦਘਾਟਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਕਦਮ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਯੁੱਗ-ਪਲਟਾਊ ਪਹਿਲਕਦਮੀ ਹੈ। ਇਸ ਪ੍ਰੋਜੈਕਟ ’ਤੇ ਕੁੱਲ 14.01 ਕਰੋੜ ਰੁਪਏ ਦੀ ਲਾਗਤ ਆਈ ਹੈ ਇਸ ਪ੍ਰੋਜੈਕਟ ਅਧੀਨ 79.52 ਕਿਲੋਮੀਟਰ ਲੰਬਾਈ ਵਾਲੇ 46 ਪੱਕੇ ਖਾਲੇ ਅਤੇ 14 ਜ਼ਮੀਨਦੋਜ਼ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ। ਇਸ ਪ੍ਰੋਜੈਕਟ ਨਾਲ ਹਲਕੇ ਦੇ 55 ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਪਹਿਲਾਂ ਇਸ ਖੇਤਰ ਵਿੱਚ 3880 ਏਕੜ ਰਕਬਾ ਨਹਿਰੀ ਸਿੰਚਾਈ ਅਧੀਨ ਸੀ, ਜੋ ਹੁਣ ਵੱਧ ਕੇ 8770.91 ਏਕੜ ਹੋ ਗਿਆ ਹੈ। ਇਸ ਤਰ੍ਹਾਂ 4890.91 ਏਕੜ ਰਕਬੇ ਨੂੰ ਪਹਿਲੀ ਵਾਰ ਨਹਿਰੀ ਪਾਣੀ ਦੀ ਸੁਵਿਧਾ ਮਿਲੀ ਹੈ। ਉਨ੍ਹਾ ਕਿਹਾ ਕਿ ਕੰਗਰੋੜ ਮਾਇਨਰ ਦੀ ਟੇਲ `ਤੇ ਰਿਚਾਰਜਿੰਗ ਸਕੀਮ ਅਤੇ ਬੰਗਾ ਰੈਸਟ ਹਾਊਸ ਵਿਖੇ ਨਵੇਂ ਪੌਂਡ ਨਾਲ 267 ਕਿਊਬਿਕ ਮੀਟਰ ਪਾਣੀ ਧਰਤੀ ਹੇਠਾਂ ਭੇਜ ਕੇ ਭੂ-ਜਲ ਸੰਭਾਲ ਵੱਲ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਸਿੰਚਾਈ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ। ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪੰਜਾਬ ਸਰਕਾਰ ਦੀਆਂ ਨਵੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਜਲ ਸਰੋਤ ਮੰਤਰੀ ਦਾ ਧੰਨਵਾਦ ਕੀਤਾ। ਉਪਰੰਤ ਬਹਿਰਾਮ ਪੰਚਾਇਤ ਵਲੋਂ ਕੈਬਨਿਟ ਮੰਤਰੀ ਗੋਇਲ, ਵਿਧਾਇਕ ਡਾ. ਸੁਖਵਿੰਦਰ ਸੁੱਖੀ ਤੇ ਜਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ ਦਾ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਸੋਹਣ ਲਾਲ ਢੰਡਾ, ਬੀਬੀ ਸਤਿੰਦਰ ਕੌਰ ਕਲੇਰ ਚੇਅਰਮੈਨ ਬਲਾਕ ਸੰਮਤੀ ਬੰਗਾ, ਮਹਿੰਦਰ ਪਾਲ ਮੈਂਬਰ ਬਲਾਕ ਸੰਮਤੀ, ਭੁਪਿੰਦਾਰ ਸਿੰਘ ਸਰਪੰਚ ਕੰਗਰੋੜ, ਜੋਗਾ ਸਿੰਘ ਸਾਬਕਾ ਸਰਪੰਚ ਕੰਗਰੋੜ, ਕਸ਼ਮੀਰਾ ਸਿੰਘ ਚੱਕ ਮੰਡੇਰ, ਨੰਬਰਦਾਰ ਸੁਖਮਿੰਦਰ ਸਿੰਘ ਝੰਡੇਰ ਕਲਾਂ, ਸੁਖਵਿੰਦਰ ਸਿੰਘ ਝੰਡੇਰ ਖੁਰਦ, ਮੋਹਣ ਲਾਲ ਸਰਪੰਚ ਬਹਿਰਾਮ, ਚਰਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਕਿਸਾਨ ਵਿੰਗ, ਨੰਬਰਦਾਰ ਜਸਵਿੰਦਰ ਸਿੰਘ ਬਗਿਰਾਮ, ਗੁਰਮੁੱਖ ਬਹਿਰਾਮ ਬਲਾਕ ਮੀਡੀਆ ਇੰਚਾਰਜ, ਮਲਕੀਤ ਸਿੰਘ ਅਟਵਾਲ, ਕਿਸ਼ੋਰੀ ਲਾਲ ਸਰਪੰਚ ਚੱਕ ਗੁਰੂ, ਬੁੱਧ ਰਾਮ ਜੱਖੂ, ਬਲਦੇਵ ਸਿੰਘ ਅਟਵਾਲ, ਸੁਰਿੰਦਰ ਪਾਲ ਚੱਕਗੁਰੂ, ਆਸੂਪੁਰੀ ਬਲਾਕ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ, ਬਿੱਟਾ ਸੰਧੂ ਬਹੂਆ, ਰਾਮ ਲਾਲ ਪੰਚ, ਸੁਖਵਿੰਦਰ ਸਿੰਘ ਘੋਨਾ ਸਾਬਕਾ ਪੰਚ, ਮਰਦਾਨਾ ਰਾਮ, ਨੰਬਰਦਾਰ ਹਰਜਿੰਦਰ ਸਿੰਘ, ਪੰਚ ਬਲਬੀਰ ਰਾਮ, ਦਿਨੇਸ਼ ਭੰਡਾਰੀ, ਅਮਰਜੀਤ ਕੁਮਾਰ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।