ਬਲਾਚੌਰ, 25 ਦਸੰਬਰ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਸਿਰਮੌਰ ਮਹਾਂਪੁਰਸ਼ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਦੂਸਰੇ ਗੱਦੀ ਨਸ਼ੀਨ ਸਤਿਗੁਰ ਓਾਕਾਰਾਂ ਨੰਦ ਮਹਾਰਾਜ ਦੀ 35ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਸ੍ਰੀਮੱਧ ਭਗਵਤ ਕਥਾ ਸਤਿਗੁਰ ਅਨੁਭਾਵਾ ਨੰਦ ਮਹਾਰਾਜ ਅਤੇ ਸਤਿਗੁਰ ਦਾਸਾਂ ਨੰਦ ਮਹਾਰਾਜ ਦੇ ਆਸ਼ੀਰਵਾਦ ਸਦਕਾ ਮੌਜੂਦਾ ਗੱਦੀ ਨਸ਼ੀਨ ਅਚਾਰੀਆ ਨਮਰਤਾ ਨੰਦ ਦੁਆਰਾ ਕੀਤੇ ਹੋਏ ਬਚਨਾਂ ਅਨੁਸਾਰ ਪਿੰਡ ਥੋਪੀਆ ਦੀ ਸੰਗਤਾਂ ਵੱਲੋਂ 22 ਦਸੰਬਰ ਤੋਂ 28 ਦਸੰਬਰ ਤੱਕ ਕੁਟੀਆ ਸਾਹਿਬ ਸ੍ਰੀ ਓਾਕਾਰ ਧਾਮ ਥੋਪੀਆ ਨੇੜੇ ਬਲਾਚੌਰ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਈ ਜਾ ਰਹੀ ਹੈ | ਇਸ ਸਬੰਧੀ ਪਹਿਲੇ ਦਿਨ ਕੁਟੀਆ ਸਾਹਿਬ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਸ਼ੋਭਾ ਯਾਤਰਾ ਵਿੱਚ ਪਿੰਡ ਦੀ ਪਰਿਕ੍ਰਮਾ ਕੀਤੀ ਗਈ ਅਤੇ ਵੱਖ-ਵੱਖ ਥਾਵਾਂ 'ਤੇ ਪਿੰਡ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਮੁੱਖ ਸੇਵਾਦਾਰ ਰਾਮ ਸਰੂਪ ਥੋਪੀਆ ਨੇ ਦੱਸਿਆ ਕਿ ਕਥਾ ਦਾ ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹੋਇਆ ਕਰੇਗਾ | ਉਨ੍ਹਾਂ ਦੱਸਿਆ ਕਿ ਇਸ ਮਹਾਂਯਗ ਵਿੱਚ ਵੱਡੀ ਗਿਣਤੀ ਵਿੱਚ ਪੂਜਨੀਕ ਮਹਾਂਪੁਰਸ਼ ਸੰਤਾਂ ਨੂੰ ਦਰਸ਼ਨ ਦੇਣ ਪਹੁੰਚ ਰਹੇ ਹਨ | ਉਨ੍ਹਾਂ ਸਾਰੀਆਂ ਸੰਗਤਾਂ ਨੂੰ ਇਸ ਮਹਾਂਯਗ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣ ਦੀ ਅਪੀਲ ਕੀਤੀ | ਇਸ ਮੌਕੇ ਸਮਾਗਮ ਦੇ ਸਰਪ੍ਰਸਤ ਅਚਾਰੀਆ ਨਮਰਤਾ ਨੰਦ, ਕਥਾ ਵਿਆਸ ਸ਼ੈਲ ਮਹਾਰਾਜ ਬਿਲਾਸਪੁਰ ਵਾਲੇ, ਸੰਤ ਬਾਬਾ ਬਲਜਿੰਦਰ ਸਿੰਘ ਮੰਡਲੀ ਸਮੇਤ, ਪ੍ਰਧਾਨ ਰਾਮ ਸਰੂਪ ਥੋਪੀਆ, ਸੋਮ ਨਾਥ ਬਜਾੜ, ਠੇਕੇਦਾਰ ਰਾਮ ਲੋਕ ਉਦਧਵਾਲ, ਠੇਕੇਦਾਰ ਸੁਰਜੀਤ ਲਾਲ ਨਵਾਂਸ਼ਹਿਰ, ਠੇਕੇਦਾਰ ਪਵਨ ਭਿਆਣੀ, ਪੰਮੀ ਮਾਸਟਰ, ਰੋਸ਼ਨ ਲਾਲ ਸਮਰਾਲਾ, ਗੁਰਨਾਮ ਜੋਗੇਵਾਲ, ਭਗਤ ਬਨਾਰਸੀ ਦਾਸ ਦੇਦੜ, ਬਾਬੂ ਰਾਜ ਕੁਮਾਰ ਚੰਡੀਗੜ੍ਹ, ਵੈਦ ਰਾਮ ਪ੍ਰਕਾਸ਼ ਬਜਾੜ, ਮਾਸਟਰ ਰਾਮ ਪਾਲ ਭਾਣੇਵਾਲ, ਜਨਕ ਪਾਠੀ ਉਧਨਵਾਲ, ਪੰਮੀ ਭਗਤ, ਲਾਲਾ ਸ਼ਿਸ਼ੂ ਪਾਲ ਦੇਦੜ, ਮਾਸਟਰ ਸੋਹਨ ਲਾਲ ਬਜਾੜ, ਸੋਹਣ ਜੰਡੀ, ਸੇਵਾਦਾਰ ਸਤਨਾਮ ਬਜਾੜ ਅਤੇ ਮਨੀ ਬਜਾੜ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ |