ਪੋਜੇਵਾਲ ਸਰਾਂ, 25 ਦਸੰਬਰ (ਨਵਾਂਗਰਾਈ) - ਪੀ. ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ 'ਚ ਲੁਮੀਨਾਈ ਮੀਟ ਕਰਵਾਈ ਗਈ | ਇਸ ਮੀਟ ਦਾ ਉਦੇਸ਼ ਪੁਰਾਣੇ ਵਿਦਿਆਰਥੀਆਂ ਵਲੋਂ ਸਮਾਜ ਨੂੰ ਦਿੱਤੀ ਜਾ ਰਹੀ ਦੇਣ ਅਤੇ ਉਨ੍ਹਾਂ ਦੇ ਤਜ਼ਰਬੇ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਉਣਾ ਹੈ | ਇਸ ਮੀਟ 'ਚ ਪੁਰਾਣੇ ਵਿਦਿਆਰਥੀ ਡਾ. ਸਤਨਾਮ ਸਿੰਘ ਈ.ਐਮ.ਓ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਮਨਦੀਪ ਸਿੰਘ ਇੰਮੀਗਰੇਸ਼ਨ ਡਾਇਗੋਨਸਿਟ ਸੈਂਟਰ ਵਿਸ਼ੇਸ਼ ਤੌਰ 'ਤੇ ਆਏ | ਇਸ ਮੌਕੇ ਉਹਨਾਂ ਬੱਚਿਆਂ ਨੂੰ ਦੱਸਿਆ ਕਿ ਅੱਜ ਉਹ ਜਿਸ ਵੀ ਅਹੁਦੇ 'ਤੇ ਹਨ, ਉਹ ਸਿਰਫ਼ ਨਵੋਦਿਆ ਵਿਦਿਆਲਿਆ ਕਰਕੇ ਹਨ | ਨਵੋਦਿਆ ਵਿਦਿਆਲਿਆ ਵਰਗੀਆਂ ਸਹੂਲਤਾਂ, ਪੜ੍ਹਾਈ ਅਤੇ ਅਧਿਆਪਕ ਹੋਰ ਕਿਤੇ ਨਹੀਂ ਮਿਲਦੇ | ਇਸ ਮੌਕੇ ਉਹਨਾਂ ਵਿਦਿਆਰਥੀਆਂ ਨਾਲ ਆਪਣੇ ਵਿਦਿਆਲਿਆ ਦੇ ਅਨੁਭਵ ਵੀ ਸਾਂਝੇ ਕੀਤੇ | ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਲਿਆ ਦਾ ਚੰਗੀ ਤਰ੍ਹਾਂ ਫਾਇਦਾ ਉਠਾਉਣ | ਉਨ੍ਹਾਂ ਸਫਲਤਾ ਲਈ ਦੋ-ਤਿੰਨ ਗੱਲਾਂ 'ਤੇ ਧਿਆਨ ਦੇਣ ਲਈ ਕਿਹਾ ਪਹਿਲਾ ਮਿਹਨਤ ਤੇ ਇਮਾਨਦਾਰੀ ਨਾਲ ਪੜ੍ਹਾਈ ਕਰੋ, ਦੂਜਾ ਕਿਸੇ ਵੀ ਇੰਟਰਵਿਊ ਲਈ ਭਾਸ਼ਾ 'ਤੇ ਪਕੜ ਬਹੁਤ ਜ਼ਰੂਰੀ ਹੈ | ਇਸ ਮੌਕੇ ਪਿ੍ੰਸੀਪਲ ਰਵਿੰਦਰ ਕੁਮਾਰ ਧੰਨਖੜ ਨੇ ਦੱਸਿਆ ਕਿ ਇਸ ਵਿਦਿਆਲਿਆਂ ਤੋਂ ਅਨੇਕਾਂ ਵਿਦਿਆਰਥੀ ਉੱਚ ਪਦਵੀਆਂ 'ਤੇ ਕੰਮ ਕਰਦੇ ਹਨ ਇਸ ਲਈ ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਪੁਰਾਣੇ ਵਿਦਿਆਰਥੀਆਂ ਦੇ ਅਨੁਭਵ ਦਾ ਫਾਇਦਾ ਉਠਾਉਣ | ਇਸ ਮੌਕੇ ਉਹਨਾਂ ਨਾਲ ਡਾ. ਸਤਨਾਮ ਸਿੰਘ ਈ.ਐਮ.ਓ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਮਨਦੀਪ ਸਿੰਘ ਇੰਮੀਗਰੇਸ਼ਨ ਡਾਇਗੋਨਸਿਟ ਸੈਂਟਰ ਦਾ ਸਨਮਾਨ ਵੀ ਕੀਤਾ | ਇਸ ਮੌਕੇ ਅਸੀਮ ਅੰਸਾਰੀ ਵਾਈਸ ਪਿ੍ੰਸੀਪਲ ਅਤੇ ਸਮੂਹ ਸਟਾਫ਼ ਹਾਜਰ ਸੀ | ਇਸ ਮੌਕੇ ਮੰਚ ਸੰਚਾਲਨ ਸੀਨੀਅਰ ਅਧਿਆਪਕ ਸੰਜੀਵ ਠਾਕੁਰ ਨੇ ਕੀਤਾ |