10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰਤਨ ਹਸਪਤਾਲ ਵਿਖੇ ਬਜ਼ੁਰਗ ਨਾਗਰਿਕਾਂ ਲਈ 2 ਦਿਨਾ ਮੁਫ਼ਤ ਡਾਕਟਰੀ ਮੈਡੀਕਲ ਜਾਂਚ ਕੈਂਪ, 27 ਤੇ 28 ਨੂੰ <br/>

Ad Position 21
No active advertisement
ਅਜੀਤ ਡੈਸਕ 26-12-2025
ਜਲੰਧਰ, 25 ਦਸੰਬਰ (ਐੱਮ. ਐੱਸ. ਲੋਹੀਆ)-ਰਤਨ ਹਸਪਤਾਲ, ਸ਼ਹੀਦ ਊਧਮ ਸਿੰਘ ਨਗਰ, ਜਲੰਧਰ ਵਿਖੇ ਬਜ਼ੁਰਗ ਨਾਗਰਿਕਾਂ (ਸੀਨੀਅਰ ਸੀਟੀਜ਼ਨਜ਼) ਲਈ ਦੋ ਦਿਨਾ ਮੁਫ਼ਤ ਮੈਡੀਕਲ ਜਾਂਚ ਕੈਂਪ, 27 ਅਤੇ 28 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ | ਹਸਪਤਾਲ ਦੀ ਤਜਰਬੇਕਾਰ ਮੈਡੀਕਲ ਅਤੇ ਫਿਜ਼ੀਓਥੈਰੇਪੀ ਟੀਮ ਦੀ ਨਿਗਰਾਨੀ ਹੇਠ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਸੰਬੰਧੀ ਰਤਨ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਬਲਰਾਜ ਗੁਪਤਾ (ਦਿਲ ਦੇ ਰੋਗਾਂ, ਸ਼ੂਗਰ ਅਤੇ ਗੰਭੀਰ ਬਿਮਾਰੀਆਂ ਦੇ ਮਾਹਿਰ) ਨੇ ਜਾਣਕਾਰੀ ਦਿੱਤੀ ਕਿ ਸਰਦੀਆਂ ਆਮ ਤੌਰ 'ਤੇ ਸਾਹ ਦੀਆਂ ਬਿਮਾਰੀਆਂ, ਛਾਤੀ 'ਚ ਦਰਦ, ਦਿਲ ਦੀ ਬਿਮਾਰੀ, ਸ਼ੂਗਰ, ਪਿਸ਼ਾਬ ਦੀਆਂ ਸਮੱਸਿਆਵਾਂ, ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਦੀਆਂ ਵਧਦੀਆਂ ਸ਼ਿਕਾਇਤਾਂ ਦਾ ਮੌਸਮ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਸ ਮੌਸਮ ਦੌਰਾਨ ਬਜ਼ੁਰਗ ਸ਼ਹਿਰੀਆਂ (ਸੀਨੀਅਰ ਸੀਟੀਜ਼ਨਜ਼) ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ, ਰਤਨ ਹਸਪਤਾਲ ਵਿਖੇ ਦੋ ਦਿਨਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਸ ਦੌਰਾਨ ਦਵਾਈ, ਕਾਰਡੀਓਲੋਜੀ, ਯੂਰੋਲੋਜੀ, ਆਰਥੋਪੈਡਿਕਸ ਅਤੇ ਫਿਜ਼ੀਓਥੈਰੇਪੀ ਨਾਲ ਸੰਬੰਧਿਤ ਜਾਂਚ ਅਤੇ ਸਲਾਹ-ਮਸ਼ਵਰੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸੀਨੀਅਰ ਨਾਗਰਿਕਾਂ ਨੂੰ ਮੁਫ਼ਤ ਡਾਕਟਰ ਸਲਾਹ-ਮਸ਼ਵਰੇ ਦੇ ਨਾਲ-ਨਾਲ ਮੁਫ਼ਤ ਈ.ਸੀ.ਜੀ., ਬਲੱਡ ਸ਼ੂਗਰ, ਕੋਲੈਸਟ੍ਰੋਲ ਅਤੇ ਯੂਰਿਕ ਐਸਿਡ ਟੈਸਟ ਵੀ ਕੀਤੇ ਜਾਣਗੇ | ਇਸ ਤੋਂ ਇਲਾਵਾ, ਅਲਟਰਾਸਾਊਾਡ/ਹੋਰ ਸਕੈਨ ਅਤੇ ਈਕੋ ਟੈਸਟ ਅੱਧੇ ਮੁੱਲ 'ਤੇ ਹੋਣਗੇ | ਪੁਰਸ਼ ਸੀਨੀਅਰ ਨਾਗਰਿਕਾਂ ਲਈ ਪ੍ਰੋਸਟੇਟ (ਗਦੂਦਾਂ) ਦੀ ਅਲਟਰਾਸਾਊਾਡ ਜਾਂਚ ਪੂਰੀ ਤਰ੍ਹਾਂ ਮੁਫ਼ਤ ਕੀਤੀ ਜਾਵੇਗੀ | ਡਾ. ਗੁਪਤਾ ਨੇ ਕਿਹਾ ਕਿ ਬਜ਼ੁਰਗ ਨਾਗਰਿਕਾਂ ਦੀ ਸਹੂਲਤ ਲਈ, ਰਤਨ ਹਸਪਤਾਲ ਨੇ ਮੁਫ਼ਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੌਫੀ ਤੇ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਨਵਾਂਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕ੍ਰਿਸਮਸ ਧੂਮਧਾਮ ਨਾਲ ਮਨਾਈ <br/>
Ad Position 24