ਬਹਿਰਾਮ, 25 ਦਸੰਬਰ (ਨਛੱਤਰ ਸਿੰਘ ਬਹਿਰਾਮ) - ਸੁਖਚੈਨ ਨਗਰ ਵਿਖੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮਰਪਿਤ ਦੁੱਧ ਅਤੇ ਕੌਫੀ ਦਾ ਲੰਗਰ ਲਗਾਇਆ ਗਿਆ | ਉਪਰੰਤ ਸੇਵਾਦਾਰਾਂ ਨੇ ਕਿਹਾ ਕਿ ਸਾਨੂੰ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਦੇ ਭੁੱਲਣਾ ਨਹੀ ਚਾਹੀਦਾ | ਨਿਸ਼ਕਾਮ ਸੇਵਾ ਕਰਨ ਵਾਲਿਆਂ ਵਿੱਚ ਦਲਵੀਰ ਸਿੰਘ, ਕਮਲਵੀਰ ਸਿੰਘ, ਦਲਜੀਤ ਸਿੰਘ, ਵਿਸ਼ਾਲ ਸਿੰਘ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ ਹਰਨੂਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਸਿੰਘ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |