10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਧੀਰਜ ਮੱਕੜ ਦੇ ਪਰਿਵਾਰ ਵਲੋਂ ਕਮਲਾ ਰਾਣੀ ਦੀ ਬਰਸੀ ਮੌਕੇ 100 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ -ਪ੍ਰਧਾਨ ਮੀਨੂੰ ਭੁੱਟਾ <br/>

Ad Position 21
No active advertisement
ਅਜੀਤ ਡੈਸਕ 26-12-2025
ਬੰਗਾ, 25 ਦਸੰਬਰ (ਧਰਮਵੀਰ ਪਾਲ) - ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਧੀਰਜ ਮੱਕੜ ਅਮਰੀਕਾ ਦੇ ਦਾਦੀ ਕਮਲਾ ਰਾਣ ਦੀ 31ਵੀਂ ਬਰਸੀ ਮੌਕੇ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਕਲੱਬ ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਅਮਰੀਕਾ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਲੋੜਵੰਦ ਮਰੀਜ਼ਾਂ ਅਤੇ ਤਕਰੀਬਨ 100 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ | ਇਸ ਵਿਸ਼ੇਸ਼ ਪ੍ਰੋਜੈਕਟ ਵਿੱਚ ਧੀਰਜ ਮੱਕੜ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸੰਨ 2017 ਤੋਂ ਲੈ ਕੇ ਹੁਣ ਤੱਕ ਲਗਾਤਾਰ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਜਾ ਰਹੀ ਹੈ | ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਨੇ ਦੱਸਿਆ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਰੀਜਨ ਬੰਗਾ ਦੀ ਇਕਲੌਤੀ ਅਜਿਹੀ ਸਮਾਜ ਸੇਵੀ ਕਲੱਬ ਹੈ ਜਿਸ ਦਾ ਨਾਂ ਰੀਜਨ ਦੀ ਛੇ ਮਹੀਨੇ ਦੀ ਰਿਪੋਰਟ ਵਿੱਚ ਸਮਾਜ ਸੇਵਾ ਦੇ ਕਾਰਜਾਂ ਵਿੱਚ ਦੂਜੇ ਸਥਾਨ 'ਤੇ ਆ ਰਿਹਾ ਹੈ, ਇਸ ਕਲੱਬ ਨੇ ਵੱਖਰੇ ਤੌਰ 'ਤੇ ਸਮਾਜ ਸੇਵਾ ਦੇ ਕਾਰਜ ਕਰਕੇ ਡਿਸਟਿ੍ਕ 321-ਡੀ ਵਿੱਚ ਵੀ ਇਕ ਚੰਗੀ ਪਹਿਚਾਣ ਬਣਾ ਲਈ ਹੈ | ਕਲੱਬ ਜਨਰਲ ਸਕੱਤਰ ਲਾਇਨ ਵਨੀਤਾ ਕੁਮਾਰੀ ਨੇ ਦੱਸਿਆ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਪੂਰੇ ਰੀਜਨ ਬੰਗਾ ਦੀ ਇਕਲੋਤੀ ਕਲੱਬ ਹੈ ਜਿਸਦੀ ਪ੍ਰਧਾਨ ਇਕ ਲੇਡੀ ਹੈ ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਅੱਜ ਦੀਆਂ ਕੁੜੀਆਂ ਬੰਦਿਆਂ ਤੋਂ ਘੱਟ ਨਹੀਂ | ਕਲੱਬ ਪੀ. ਆਰ. ਓ ਲਾਇਨ ਕਮਲਜੀਤ ਰਾਏ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 26 ਦਸੰਬਰ 2025 ਦਿਨ ਸ਼ੁੱਕਰਵਾਰ ਨੂੰ ਸ਼ਾਮ 4:00 ਵਜੇ ਕਲੱਬ ਦੇ ਸਮੂਹ ਲਾਇਨ ਮੈਂਬਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਧਰਮ ਸਿੰਘ ਜੀ, ਮੁਹੱਲਾ ਕਿ੍ਸ਼ਨ ਨਗਰ, ਨੇੜੇ ਯੂਕੋ ਬੈਂਕ ਬੰਗਾ ਵਿਖੇ ਗਰਮ ਦੁੱਧ ਦਾ ਲੰਗਰ ਲਗਾਇਆ ਜਾਵੇਗਾ ਅਤੇ ਸਮੂਹ ਇਲਾਕਾ ਵਾਸੀਆਂ ਨੂੰ ਮੀਡੀਆ ਦੇ ਰਾਹੀਂ ਪਹੁੰਚਣ ਦੀ ਅਪੀਲ ਵੀ ਕੀਤੀ | ਇਸ ਮੌਕੇ ਸਤੀਸ਼ ਚੰਦਰ ਮੱਕੜ, ਚੰਚਲ ਰਾਣੀ, ਜਸਵਿੰਦਰ ਮੱਕੜ, ਸੰਗੀਤਾ ਮੱਕੜ, ਰਿਧਮ ਮੱਕੜ, ਰੋਹਿਤ ਚੋਪੜਾ, ਪ੍ਰੀਆ ਚੋਪੜਾ, ਆਰਤੀ ਚੋਪੜਾ, ਵਿਕਾਸ ਚੋਪੜਾ, ਬਲਵਿੰਦਰ ਕੌਰ, ਅਮਰਜੀਤ ਸਿੰਘ ਨਾਗਰਾ, ਸ਼ਰਨਦੀਪ ਦੋਸਾਂਝ, ਹਰਮਨਪ੍ਰੀਤ ਕੌਰ, ਲਾਭਦੀਪ ਸਿੰਘ, ਕਮਲਜੀਤ ਕੌਰ, ਅਮਰਜੀਤ ਸਿੰਘ ਨੌਰਾ, ਕੁਲਵਿੰਦਰ ਕੌਰ, ਸੁਧੀਰ ਕੁਮਾਰ, ਯੁਵਰਾਜ ਸਿੰਘ, ਅਹਮ, ਮਨਜੋਤ ਕੌਰ, ਤਨਵੀਰ ਸਿੰਘ, ਨੀਲਮ, ਸੰਦੀਪ ਕੁਮਾਰ, ਪਿ੍ਅੰਕਾ ਕਲਸੀ, ਹਰਨੇਕ ਸਿੰਘ, ਸਨਪ੍ਰੀਤ ਦੋਸਾਂਝ, ਸੋਨੀਆ ਰਾਏ, ਰਮਨਦੀਪ ਸਿੰਘ, ਗੁਰਮੀਤ ਸਿੰਘ, ਮਨਿੰਦਰ ਕੋਰ, ਜਸਪ੍ਰੀਤ ਸਿੰਘ ਜੱਸੀ, ਨਿਧੀ ਕਪੂਰ, ਸ਼ੈਨਣ ਕਪੂਰ ਅਤੇ ਹੋਰ ਲਾਇਨ ਮੈਂਬਰ ਵੀ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਵਿਖੇ ਕਰਵਾਈ ਅਧਿਆਪਕ-ਮਾਪੇ ਮਿਲਣੀ <br/> ਅਗਲੀ ਖ਼ਬਰ ਜੇ. ਐੱਸ. ਐਫ. ਐੱਚ. ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਸਿਜਦਾ <br/>
Ad Position 24