ਬਲਾਚੌਰ, 25 ਦਸੰਬਰ (ਨਰੇਸ਼ ਧੌਲ)-ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ | ਜਿਸ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਵਿੰਦਰ ਪਾਲ ਬੈਂਸ, ਕਮੇਟੀ ਮੈਂਬਰ, ਵਿਦਿਆਰਥੀਆਂ ਦੇ ਸਮੂਹ ਮਾਪੇ, ਸਕੂਲ ਦੇ ਪਹਿਲਾਂ ਪੜ੍ਹ ਚੁੱਕੇ ਵਿਦਿਆਰਥੀ ਅਤੇ ਪਤਵੰਤੇ ਸੱਜਣ ਹਾਜ਼ਰ ਹੋਏ | ਚੇਅਰਮੈਨ ਜਸਵਿੰਦਰ ਪਾਲ ਬੈਂਸ ਅਤੇ ਪਿ੍ੰਸੀਪਲ ਜਗਮੋਹਨ ਸਿੰਘ ਨੇ ਸਰਕਾਰ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਕੀਤੇ ਬੇਮਿਸਾਲ ਕੰਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ | ਸਕੂਲ ਵਿੱਚ ਲਗਾਏ ਜਾਂਦੇ ਵਿੱਦਿਅਕ ਮੇਲੇ, ਮਿਸ਼ਨ ਸਮਰੱਥ ਪ੍ਰੋਗਰਾਮ, ਬੱਚਿਆਂ ਦੀ ਹਾਜ਼ਰੀ, ਵੱਧ ਤੋਂ ਵੱਧ ਮਿਹਨਤ ਕਰਨਾ ਅਤੇ 26-27 ਦੇ ਵੱਧ ਤੋਂ ਵੱਧ ਦਾਖ਼ਲੇ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉੱਜਵਲ ਭਵਿੱਖ ਲਈ ਮਾਪਿਆਂ ਨੂੰ ਮਿਆਰੀ ਭੂਮਿਕਾ ਨਿਭਾਉਣੀ ਹੋਵੇਗੀ ਕਿਉਂਕਿ ਜ਼ਿਆਦਾ ਸਮਾਂ ਬੱਚਾ ਮਾਪਿਆਂ ਕੋਲ ਹੀ ਰਹਿੰਦਾ ਹੈ | ਅੰਤ ਵਿੱਚ ਮਾਪਿਆਂ ਤੋਂ ਫੀਡਬੈਕ ਵੀ ਲਈ ਗਈ | ਸਕੂਲ ਵਿੱਚ ਕਿਤਾਬਾਂ ਦਾ ਸਟਾਲ, ਸਾਇੰਸ ਅਤੇ ਸਮਾਜਿਕ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਮੌਕੇ ਵਿਜੇ ਕੁਮਾਰ, ਦਰਸ਼ਨ ਸਿੰਘ, ਬਲਵੰਤ ਸਿੰਘ, ਫ਼ਕੀਰ ਚੰਦ ਪੀ.ਟੀ.ਆਈ, ਪਰਮਿੰਦਰ ਸਿੰਘ, ਸੋਨੀਆ ਚੌਧਰੀ, ਭੁਪਿੰਦਰ ਰਾਜਨ, ਰਵਿੰਦਰ ਸਿੰਘ, ਨਰਿੰਦਰ ਸਿੰਘ, ਰਾਜ ਕੁਮਾਰ, ਅਮਰਦੀਪ ਕੌਰ, ਭੁਪਿੰਦਰ ਕੌਰ, ਮਨੀਸ਼ਾ ਵਰਮਾ, ਗੁਰਜੀਤ ਕੌਰ, ਵਿਜੇ ਕੁਮਾਰ, ਬਲਵੰਤ ਸਿੰਘ, ਦੀਦਾਰ ਸਿੰਘ, ਕੁਲਵਿੰਦਰ ਕੁਮਾਰ, ਲਖਵੀਰ ਰਾਮ, ਵੰਦਨਾ ਮਿਨਹਾਸ, ਕਿਰਨਾ ਦੇਵੀ, ਕਿਰਨਾ ਰਾਣੀ, ਸਮੂਹ ਸਟਾਫ਼ ਮੈਂਬਰ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ |