ਨਵਾਂਸ਼ਹਿਰ, 26 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਯੂਥ ਫੁੱਟਬਾਲ ਵੈਲਫੇਅਰ ਕਲੱਬ ਰਜਿਸਟਰ ਨਵਾਂਸ਼ਹਿਰ ਵੱਲੋਂ 20ਵਾਂ ਪਿੰਡ ਪੱਧਰ ਦਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਜੇ.ਐਸ.ਐਫ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਆਰੰਭ ਹੋਇਆ | ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਪਿ੍ੰਸੀਪਲ ਦਲਜੀਤ ਸਿੰਘ ਬੋਲਾ, ਕਰਨਜੀਤ ਸਿੰਘ ਪ੍ਰਧਾਨ ਯੂਥ ਫੁੱਟਬਾਲ ਕਲੱਬ, ਸਰਬਦੀਪ ਸਿੰਘ ਸੈਕਟਰੀ, ਮਨਜੀਤ ਸਿੰਘ, ਰਘਵਿੰਦਰ ਪਾਲ ਸਿੰਘ ਅਤੇ ਵਰਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ | ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਉਸ ਉਪਰੰਤ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਮੈਚ ਆਰੰਭ ਹੋਏ | ਪਹਿਲਾ ਮੈਚ ਸੋਨਾ ਅਤੇ ਸਕੋਹਪੁਰ ਦਰਮਿਆਨ ਹੋਇਆ ਜਿਸ ਵਿੱਚ ਸੋਨਾ ਦੀ ਟੀਮ ਦੋ ਇੱਕ ਨਾਲ ਜੇਤੂ ਰਹੀ | ਦੂਸਰਾ ਮੈਚ ਬਰਨਾਲਾ ਅਤੇ ਗੜ੍ਹਸ਼ੰਕਰ ਦਰਮਿਆਨ ਹੋਇਆ ਜਿਸ ਵਿੱਚ ਗੜ੍ਹਸ਼ੰਕਰ ਦੀ ਟੀਮ ਪਲੈਨਟੀ ਸ਼ੂਟ ਨਾਲ ਜੇਤੂ ਰਹੀ | ਤੀਜਾ ਮੈਚ ਪਠਲਾਵਾ ਅਤੇ ਪਨਾਮ ਵਿਚਕਾਰ ਹੋਇਆ, ਚੌਥਾ ਮੈਚ ਬੜਵਾ ਅਤੇ ਭੂਤਾਂ ਵਿਚਕਾਰ ਹੋਇਆ, ਪੰਜਵਾਂ ਮੈਚ ਮਾਹਿਲ ਗਹਿਲਾਂ ਅਤੇ ਸਮੁੰਦੜਾ ਵਿੱਚਕਾਰ ਹੋਇਆ | ਜਾਣਕਾਰੀ ਦਿੰਦੇ ਹੋਏ ਯੂਥ ਫੁੱਟਬਾਲ ਵੈਲਫੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਦੱਸਿਆ ਕਿ 30 ਦਸੰਬਰ ਤੱਕ ਚੱਲਣ ਵਾਲੇ ਫੁੱਟਬਾਲ ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਭਾਗ ਲੈਣਗੀਆਂ ਅਤੇ ਅਖੀਰਲੇ ਦਿਨ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਜਾਣਗੇ |