05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਡਾ. ਸਾਧੂ ਸਿੰਘ ਹਮਦਰਦ ਦੇ ਜਨਮ ਦਿਵਸ 'ਤੇ ਸਮਾਗਮ 1 ਜਨਵਰੀ ਨੂੰ -ਪੱਲੀ ਝਿੱਕੀ <br/>

Ad Position 21
No active advertisement
ਅਜੀਤ ਡੈਸਕ 27-12-2025
ਨਵਾਂਸ਼ਹਿਰ, 26 ਦਸੰਬਰ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)-ਪੰਜਾਬ-ਪੰਜਾਬੀਅਤ ਦੇ ਮੁਦਈ ਅਤੇ ਅਦਾਰਾ ਅਜੀਤ ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਜੀ ਦੇ ਜਨਮ ਦਿਨ 'ਤੇ ਪਿੰਡ ਪੱਦੀ ਮੱਠਵਾਲੀ ਵਿਖੇ 1 ਜਨਵਰੀ ਨੂੰ ਉਹਨਾਂ ਦੇ ਆਦਮ ਕੱਦ ਬੁੱਤ 'ਤੇ ਸਿਜਦਾ ਕੀਤਾ ਜਾਵੇਗਾ ਅਤੇ ਬੰਗਾ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮੁੱਖ ਪ੍ਰਬੰਧਕ ਸਤਬੀਰ ਸਿੰਘ ਪੱਲੀ-ਝਿੱਕੀ ਨੇ ਮੀਟਿੰਗ ਉਪਰੰਤ ਦਿੱਤੀ | ਉਹਨਾਂ ਆਖਿਆ ਕਿ ਡਾ. ਸਾਧੂ ਸਿੰਘ ਹਮਦਰਦ ਜੀ ਨੇ ਪੰਜਾਬ-ਪੰਜਾਬੀਅਤ ਦੀ ਸੇਵਾ ਕਰਕੇ ਵਿਸ਼ਵ ਪੱਧਰ 'ਤੇ ਨਾਮਣਾ ਖੱਟਿਆ | ਉਹਨਾਂ ਦੱਸਿਆ ਕਿ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 1 ਜਨਵਰੀ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਮਾਗਮ ਵਿੱਚ ਜਿੱਥੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ | ਉੱਥੇ ਕਲਾਕਾਰਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਉਹਨਾਂ ਦੱਸਿਆ ਕਿ ਸਿੱਖ ਨੈਸ਼ਨਲ ਕਾਲਜ ਦੇ ਹਾਲ 'ਚ ਸਮਾਗਮ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ | ਜਿਸ ਵਿਚ ਵੱਖ-ਵੱਖ ਨਾਮਵਰ ਕਵੀ ਗ਼ਜ਼ਲਾਂ ਅਤੇ ਕਵਿਤਾਵਾਂ ਪੇਸ਼ ਕਰਨਗੇ | ਇਸ ਮੌਕੇ 'ਤੇ ਐਸ. ਅਸ਼ੋਕ ਭੌਰਾ ਸੀਨੀਅਰ ਪੱਤਰਕਾਰ, ਜਸਬੀਰ ਸਿੰਘ ਨੂਰਪੁਰ ਇੰਚਾਰਜ ਉਪ ਦਫ਼ਤਰ ਨਵਾਂਸ਼ਹਿਰ, ਜਰਨੈਲ ਸਿੰਘ ਪੱਲੀ-ਝਿੱਕੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਖ਼ਤਮ ਕਰ ਕੇ ਮਹਾਤਮਾ ਗਾਂਧੀ ਦਾ ਕੀਤਾ ਅਪਮਾਨ -ਬੰਗਾ, ਘੁੰਮਣ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬਹਿਰਾਮ 'ਚ ਕੀਤੀ ਮੀਟਿੰਗ
Ad Position 24
No active advertisement