ਘੁੰਮਣਾਂ, 26 ਦਸੰਬਰ (ਮਹਿੰਦਰਪਾਲ ਸਿੰਘ)-ਮਨਰੇਗਾ ਖ਼ਤਮ ਕਰਕੇ ਜੋ ਕੇਂਦਰ ਸਰਕਾਰ ਜੀ ਰਾਮ ਜੀ ਸਕੀਮ ਚਲਾਉਣ ਦੀ ਯੋਜਨਾ ਬਣਾ ਰਹੀ ਹੈ, ਇਸ ਨਾਲ 30 ਸਾਲ ਪੁਰਾਣੀ ਸਕੀਮ ਨੂੰ ਖ਼ਤਮ ਕਰਕੇ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਦਾ ਅਪਮਾਨ ਹੈ | ਇਸ ਦਾ ਵਿਰੋਧ ਕਰਦਿਆਂ ਕਾਂਗਰਸੀ ਆਗੂ ਹੁਸਨ ਸਿੰਘ ਘੁੰਮਣ ਸਕੱਤਰ ਪ੍ਰਦੇਸ਼ ਤੇ ਕਮਲਜੀਤ ਬੰਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਪਿੰਡ ਘੁੰਮਣਾਂ ਵਿਖੇ ਪਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਆਪਣੇ ਮਨਰੇਗਾ ਰੋਜ਼ਗਾਰ ਨੂੰ ਲੈ ਕੇ ਚਿੰਤਤ ਹਨ | ਨਿੱਤ ਨਵੇਂ ਗ਼ਰੀਬ ਮਾਰੂ ਕਾਨੂੰਨ ਕੇਂਦਰ ਸਰਕਾਰ ਜੋ ਲੈ ਕੇ ਆਉਂਦੀ ਹੈ ਲੋਕ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿਮਲਾ ਦੇਵੀ, ਰੇਸ਼ਮ ਸਿੰਘ ਘੁੰਮਣ ਸਾਬਕਾ ਬਲਾਕ ਸੰਮਤੀ ਮੈਂਬਰ, ਬਿੱਟੂ ਘੁੰਮਣ, ਦੇਵ ਘੁੰਮਣ ਤੇ ਹੋਰ ਹਾਜ਼ਰ ਸਨ |