05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਲਗਾਤਾਰ ਸੰਘਰਸ਼ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 27-12-2025
ਕਾਠਗੜ੍ਹ, 26 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ | ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕੀਤੀ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪੂਰੇ ਪਰਿਵਾਰ ਦੀ ਸ਼ਹਾਦਤ ਨੂੰ 2 ਮਿੰਟ ਦਾ ਮੌਨ ਵਰਤ ਕਰਕੇ ਨਮਨ ਕੀਤਾ ਗਿਆ | ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਵਿਰਸਾ ਸਿੰਘ ਅੰਮਿ੍ਤਸਰ, ਬਲਵੀਰ ਸਿੰਘ ਤਰਨਤਾਰਨ, ਰਣਜੀਤ ਗੁਰਦਾਸਪੁਰ, ਅਮਨਦੀਪ ਸਿੰਘ ਛੱਤ, ਸਤਨਾਮ ਸੰਗਰੂਰ ਅਤੇ ਰਵੀ ਲੁਧਿਆਣਾ ਪਿਛਲੀ ਮਿਤੀ 30 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਵਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਪੱਕੇ ਕੀਤੇ ਮੁਲਾਜ਼ਮਾਂ ਨੂੰ ਹੁਣ ਤੱਕ ਪੂਰੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਸੀਨੀਅਰ 519 ਅਨਪੜ੍ਹ ਕਾਮਿਆਂ ਨੂੰ ਹੁਣ ਤੱਕ ਪੱਕਿਆ ਵੀ ਨਹੀਂ ਕੀਤਾ ਜਾ ਰਿਹਾ ਅਤੇ ਹਾਈ ਕੋਰਟ ਦੇ 26-02-2024 ਦੇ ਫੈਸਲੇ ਨਾਲ ਸਬੰਧਤ ਕੇਸਾਂ ਵਿੱਚ 548 ਵਰਕਰਾਂ ਦਾ ਬਕਾਇਆ ਸਮੂਹ ਵਣ ਮੰਡਲ ਅਫਸਰਾਂ ਵੱਲੋਂ ਬਿੱਲ ਖ਼ਜ਼ਾਨੇ ਭੇਜੇ ਗਏ ਹਨ ਜਿਸ ਦੇ ਤਹਿਤ ਬਠਿੰਡਾ, ਲੁਧਿਆਣਾ, ਮੋਹਾਲੀ, ਛੱਤ ਬੀੜ ਚਿੜੀਆਘਰ ਅਤੇ ਹੋਰ ਖਜ਼ਾਨਾ ਦਫਤਰਾਂ ਵੱਲੋਂ ਬਿੱਲ ਪਾਸ ਕਰਕੇ ਵਰਕਰਾਂ ਦੇ ਖਾਤਿਆਂ 'ਚ ਏਰੀਅਰ ਬਕਾਇਆ ਪਾਇਆ ਗਿਆ ਪਰ ਕੁੱਝ ਜ਼ਿਲ੍ਹਾ ਖ਼ਜ਼ਾਨਾ ਅਫਸਰਾਂ ਵੱਲੋਂ ਹੁਣ ਤੱਕ ਬਕਾਇਆ ਵਰਕਰਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਗਿਆ | ਜਿਸ ਦੇ ਰੋਸ ਵਜੋਂ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮਿਤੀ 29 ਅਤੇ 30 ਦਸੰਬਰ ਨੂੰ ਲਗਾਤਾਰ ਦੋ ਦਿਨ ਪੰਜਾਬ ਦੇ ਸਮੂਹ ਖਜ਼ਾਨਾ ਅਫਸਰਾਂ ਦੇ ਦਫਤਰਾਂ ਅੱਗੇ ਰੋਸ ਧਰਨੇ ਦੇਣ ਉਪਰੰਤ ਆਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਜੈਨ ਸਕੂਲ ਬੰਗਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਵਸ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਸ਼ਹੀਦੀ ਪੰਦ੍ਹਰਵਾੜੇ ਨੂੰ ਸਮਰਪਿਤ ਕਿਤਾਬਾਂ ਤੇ ਦੁੱਧ ਦਾ ਲੰਗਰ ਲਗਾਇਆ <br/>
Ad Position 24
No active advertisement