27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੁਰਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਦੀਵਾਨ ਸਜਾਏ <br/>

Ad Position 21
No active advertisement
ਅਜੀਤ ਡੈਸਕ 31-12-2025
ਕਾਠਗੜ੍ਹ, 30 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਘ ਸਭਾ ਗੁਰਦੁਆਰਾ ਕਾਠਗੜ੍ਹ ਵਿਖੇ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਬਾਬਾ ਲਖਵਿੰਦਰ ਸਿੰਘ ਬਾਜਵਾ ਦੇ ਪਰਿਵਾਰ ਵਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਭਾਈ ਸਤਨਾਮ ਸਿੰਘ ਬਾਜਵਾ ਕਾਠਗੜ੍ਹ ਵਾਲੀਆਂ ਦੇ ਰਾਗੀ ਜਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਸਬੰਧੀ ਚਾਨਣਾ ਪਾ ਕੇ ਗੁਰ ਇਤਿਹਾਸ ਸੰਗਤਾਂ ਨੂੰ ਸਰਵਨ ਕਰਵਾਇਆ | ਉਪਰੰਤ ਸੰਗਤਾਂ ਲਈ ਗੁਰੂ ਦੇ ਅਤੁੱਟ ਲੰਗਰ ਸ਼ਾਮ ਤੱਕ ਵਰਤਾਏ ਗਏ | ਇਸ ਮੌਕੇ ਡਾ. ਬਲਦੇਵ ਸਿੰਘ ਪਨੇਸਰ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁੱਖਵਿੰਦਰ ਸਿੰਘ ਬਾਜਵਾ, ਕਿਹਰ ਸਿੰਘ ਬਾਜਵਾ, ਜਤਿੰਦਰ ਪਾਲ ਸਿੰਘ ਕਲੇਰ, ਬਾਬਾ ਲਖਵਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਸਹੋਤਾ, ਕਰਨੈਲ ਸਿੰਘ, ਮਹਿੰਦਰ ਪਾਲ ਕਾਠਗੜ੍ਹ, ਜਪਜੋਤ ਸਿੰਘ ਪਨੇਸਰ, ਮਨਜੋਤ ਸਿੰਘ ਪਨੇਸਰ, ਮਨਪ੍ਰੀਤ ਸਿੰਘ ਬਾਜਵਾ, ਦੀਦਾਰ ਸਿੰਘ ਪਨੇਸਰ, ਡਾ. ਮਨਜੀਤ ਸਿੰਘ ਪਨੇਸਰ, ਡਾ. ਜੋਗਿੰਦਰ ਪਾਲ ਦੱਤ, ਸੁੱਖਪਾਲ ਸਿੰਘ ਸਹੋਤਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼: ਕੁਲਵੀਰ ਸਿੰਘ ਲਾਇਬੇ੍ਰਰੀ ਅਟੈਂਡਿਟ <br/> ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਤੀਸਰੇ ਦਿਨ ਵੀ ਜਾਰੀ <br/>
Ad Position 24