08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਅਮਲੋਹ ਵਿਚ ਗੰਦੇ ਪਾਣੀ ਦੀ ਸਮੱਸਿਆ ਹੋਈ ਗੰਭੀਰ

Ad Position 21
No active advertisement
ਅਜੀਤ ਡੈਸਕ 01-06-2025
ਅਮਲੋਹ, 31 ਮਈ (ਅੰਮਿ੍ਤ ਸਿੰਘ ਸ਼ੇਰਗਿੱਲ)-ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਅਮਲੋਹ ਵਿਚ ਹਲਕੀ ਬਰਸਾਤ ਤੋਂ ਬਾਅਦ ਸੜਕਾਂ 'ਤੇ ਪਾਣੀ ਖੜ੍ਹ ਜਾਂਦਾ ਹੈ ਜਿਸ ਕਾਰਨ ਬਾਜ਼ਾਰ 'ਚ ਖਰੀਦੋ ਫਰੋਖਤ ਕਰਨ ਵਾਲੇ ਸ਼ਹਿਰੀਆਂ ਨੂੰ ਜਿੱਥੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਬਾਜ਼ਾਰ ਵਿਚਲੇ ਦੁਕਾਨਦਾਰਾਂ ਲਈ ਵੀ ਇਹ ਪਾਣੀ ਸਿਰਦਰਦੀ ਬਣ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ 'ਚ ਆਉਣ ਜਾਣ 'ਚ ਭਾਰੀ ਮੁਸ਼ਕਿਲ ਪੇਸ਼ ਆਉਂਦੀ ਹੈ | ਸ਼ਹਿਰ ਦੇ ਮੁੱਖ ਬਾਜ਼ਾਰ 'ਚ ਗੰਦੇ ਪਾਣੀ ਦੇ ਨਿਕਾਸ ਦੀ ਅਨੇਕਾਂ ਥਾਵਾਂ 'ਤੇ ਸਮੱਸਿਆ ਹੈ, ਪ੍ਰੰਤੂ ਗੰਭੀਰ ਸਮੱਸਿਆ ਕਈ ਵਾਰਡਾਂ 'ਚ ਹੈ ਜਿੱਥੇ ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਆਪਣੇ ਘਰਾਂ 'ਚ ਆਉਣਾ ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਇੱਥੇ ਇਹ ਵੀ ਵਰਣਨ ਯੋਗ ਹੈ ਕਿ ਪਿਛਲੇ ਦਿਨੀ ਅਮਲੋਹ 'ਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਵਾਟਰ ਵਰਕਸ ਵਿਭਾਗ ਵਲੋਂ ਬਹੁਤ ਸਾਰੀਆਂ ਗਲੀਆਂ 'ਚੋਂ ਇੰਟਰਲਾਕ ਟਾਇਲਾਂ ਪੁੱਟ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਇੱਥੇ ਪਾਣੀ ਵਾਲੀਆਂ ਪਾਈਪਾਂ ਤਾਂ ਪਾ ਦਿੱਤੀਆਂ ਗਈਆਂ, ਪਰ ਲੰਬਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਗਲੀਆਂ 'ਚੋਂ ਪੁੱਟੀਆਂ ਟਾਇਲਾਂ ਅਜੇ ਤੱਕ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਹਲਕਾ ਜਿਹਾ ਮੀਂਹ ਪੈਣ ਤੋਂ ਬਾਅਦ ਹੀ ਇਨ੍ਹਾਂ ਗਲੀਆਂ 'ਚ ਇੰਨਾ ਜਿਆਦਾ ਚਿੱਕੜ ਬਣ ਜਾਂਦਾ ਹੈ ਕਿ ਤਿਲਕਣ ਕਾਰਨ ਦੋ ਪਹੀਆ ਵਾਹਨ ਚਲਾਉਣੇ ਮੁਸ਼ਕਿਲ ਹੋ ਜਾਂਦੇ ਹਨ | ਬੁੱਗਾ ਬੱਸ ਅੱਡੇ ਤੋਂ ਖੰਨਾ ਚੁੰਗੀ ਦੇ ਵਿਚਕਾਰ ਦੁਕਾਨ ਕਰਨ ਵਾਲੇ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਉਨ੍ਹਾਂ ਦੇ ਅੱਗੋਂ ਲੰਘ ਰਹੀ ਸੜਕ 'ਤੇ ਵਾਟਰ ਵਰਕਸ ਦੀਆਂ ਪਾਈਪ ਪਾਇਆਂ ਨੂੰ ਤਕਰੀਬਨ ਦੋ ਮਹੀਨੇ ਦਾ ਸਮਾਂ ਹੋ ਗਿਆ ਹੈ | ਪ੍ਰੰਤੂ ਪ੍ਰਸ਼ਾਸਨ ਵਲੋਂ ਪਾਇਪਾਂ ਪਾਉਣ ਤੋਂ ਬਾਅਦ ਇੰਟਰਲਾਕ ਟਾਈਲਾਂ ਨੂੰ ਮੁੜ ਨਹੀਂ ਲਗਾਇਆ ਗਿਆ, ਜਿਸ ਕਾਰਨ ਖੁਸਕ ਮੌਸਮ 'ਚ ਇਥੋ ਉੱਡਣ ਵਾਲੀ ਮਿੱਟੀ ਦੀ ਧੂੜ ਉਨ੍ਹਾਂ ਦਾ ਬੁਰਾ ਹਾਲ ਕਰ ਦਿੰਦੀ ਹੈ ਅਤੇ ਬਰਸਾਤ ਤੋਂ ਬਾਅਦ ਬਣਿਆ ਚਿੱਕੜ |
Ad Position 22
No active advertisement
ਪਿਛਲੀ ਖ਼ਬਰ ਹਨੇਰੀ ਤੇ ਬਰਸਾਤ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਬਾਜ਼ਾਰਾਂ 'ਚ ਮੁੜ ਪਰਤੀ ਰੌਣਕ ਅਗਲੀ ਖ਼ਬਰ ਪਟਾਕਾ ਫ਼ੈਕਟਰੀ 'ਚ ਵਿਸਫੋਟ ਕਾਰਨ ਹੋਈਆਂ ਮੌਤਾਂ 'ਤੇ ਮਾਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ
Ad Position 24