ਬਸੀ ਪਠਾਣਾਂ, 31 ਮਈ (ਯਤਿੰਦਰ ਮੌਦਗਿਲ, ਐਚ.ਐਸ. ਗੌਤਮ)-ਆਮ ਆਦਮੀ ਪਾਰਟੀ ਵਲੋਂ ਬਸੀ ਪਠਾਣਾਂ ਵਿਖੇ ਕਰਵਾਏ ਸਮਾਗਮ ਵਿਚ ਉਚੇਚੇ ਤੌਰ 'ਤੇ ਪੁੱਜੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਵਿਚ ਹਿੱਸਾ ਪਾਉਣ ਵਾਲੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ | ਸ. ਹੈਪੀ ਨੇ ਕਿਹਾ ਕਿ ਬਿਹਤਰ ਸਮਾਜ ਦੀ ਸਿਰਜਣਾ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਵਿਚ ਅਧਿਆਪਕਾਂ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ | ਵਿਧਾਇਕ ਨੇ ਕਿਹਾ ਕਿ ਅਧਿਆਪਕ ਹੀ ਬਚਪਨ ਦੀ ਨੀਂਹ ਸੇਧ ਦੇ ਕੇ ਸਮਾਜ ਵਿਚ ਚੰਗੇ ਨਾਗਰਿਕ ਵਜੋਂ ਵਿਚਰਨ ਦੇ ਸਮਰੱਥ ਬਣਾਉਂਦੇ ਹਨ | ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਕੌਂਸਲਰ ਤੇ ਮੈਂਬਰ ਲੇਬਰ ਵੈਲਫੇਅਰ ਬੋਰਡ ਰਾਜ ਪੁਰੀ, ਇੰਦਰਜੀਤ ਸਿੰਘ ਇੰਦਰੀ ਮੈਂਬਰ ਮੰਡੀ ਬੋਰਡ, ਕਮਲਜੀਤ ਕੌਰ, ਪ੍ਰੀਤੀ ਅਰੋੜਾ, ਕਸ਼ਮੀਰ ਸਿੰਘ ਬਲਾਕ ਪ੍ਰਧਾਨ, ਰਸ਼ਵਿੰਦਰ ਕਲੌਂਦੀ, ਜਗਜੀਤ ਸਿੰਘ ਸੇਵਾਮੁਕਤ ਸੂਬੇਦਾਰ, ਸਰਪੰਚ ਗੁਰਸ਼ਰਨ ਸਿੰਘ ਮੈੜਾਂ, ਜਸਵਿੰਦਰ ਸਿੰਘ ਪਿੰਕਾ, ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਧਰਮਿੰਦਰ ਲਵਲੀ ਉੱਚਾ ਪਿੰਡ ਹਾਜ਼ਰ ਸਨ |