09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰੇ-ਜੇ. ਈਜ਼ ਕੌਂਸਲ ਆਗੂ

Ad Position 21
No active advertisement
ਅਜੀਤ ਡੈਸਕ 01-06-2025
ਫ਼ਤਹਿਗੜ੍ਹ ਸਾਹਿਬ, 31 ਮਈ (ਮਨਪ੍ਰੀਤ ਸਿੰਘ)-ਜੂਨੀਅਰ ਇੰਜੀਨੀਅਰਜ਼ ਕੌਂਸਲ ਪੀ.ਐਸ.ਈ.ਬੀ ਨੇ ਪੀ.ਐਸ.ਪੀ.ਸੀ ਐਲ ਪ੍ਰਬੰਧਨ ਦੇ ਐਡਹਾਕ ਆਊਟਸੋਰਸਡ ਮੈਨ ਪਾਵਰ ਦੇ ਨਵੇਂ ਮਾਡਲ 'ਤੇ ਆਪਣੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਜਾਣਕਾਰੀ ਦਿੰਦਿਆਂ ਕੌਂਸਲ ਦੇ ਸਟੇਟ ਜਨਰਲ ਸਕੱਤਰ ਇੰਜ. ਅਮਨਦੀਪ ਜੋਹਲਵੀ, ਸਰਪ੍ਰਸਤ ਇੰਜੀ. ਦਵਿੰਦਰ ਸਿੰਘ ਤੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਨੇ ਕਿਹਾ ਕਿ ਜੇ.ਈ ਕੌਂਸਲ ਪਿਛਲੇ ਕੁਝ ਸਾਲਾਂ ਤੋਂ ਪੀ.ਐਸ.ਪੀ.ਸੀ.ਐਲ ਵਿਚ ਜੇ.ਈਜ਼ ਸਮੇਤ ਤਕਨੀਕੀ ਮੈਨ ਪਾਵਰ ਦੀ ਭਾਰੀ ਘਾਟ ਨੂੰ ਉਜਾਗਰ ਕਰ ਰਹੀ ਹੈ ਅਤੇ ਸਹਾਇਕ ਲਾਈਨਮੈਨ ਪੱਧਰ ਤੋਂ ਹੇਠਾਂ ਦੀ ਨਿਯਮਤ ਭਰਤੀਆਂ ਰਾਹੀਂ ਤਕਨੀਕੀ ਫ਼ੀਲਡ ਸਟਾਫ਼ ਦੀ ਨਿਯਮਤ ਭਰਤੀ ਦੀ ਜ਼ੋਰਦਾਰ ਵਕਾਲਤ ਕਰਦੀ ਹੈ, ਜਦੋਂ ਕਿ ਮੈਨੇਜਮੈਂਟ ਨੇ ਹਮੇਸ਼ਾ ਅਸਲ ਮੁੱਦੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ ਦੀ ਬਜਾਏ ਸੀ.ਐਚ.ਬੀ ਵਰਗੇ ਐਡਹਾਕ ਪ੍ਰਬੰਧਾਂ ਰਾਹੀਂ ਮੈਨ ਪਾਵਰ ਦੀ ਐਡਹਾਕ ਵਿਵਸਥਾ ਦਾ ਸਹਾਰਾ ਲਿਆ, ਜਿਸ ਨਾਲ ਮੌਜੂਦਾ ਸਮੇਂ ਦੌਰਾਨ ਗੰਭੀਰ ਮੈਨ ਪਾਵਰ ਸੰਕਟ ਪੈਦਾ ਹੋਇਆ ਹੈ | ਦੂਜੇ ਪਾਸੇ ਬਿਜਲੀ ਦੇ ਕਰੰਟ ਲੱਗਣ ਕਾਰਨ ਹੋ ਰਹੀਆਂ ਮੌਤਾਂ ਦੇ ਵਾਧੇ ਅਤੇ ਨੌਕਰੀ ਦੀ ਸੁਰੱਖਿਆ ਕਰਕੇ ਪੈਦਾ ਹੋ ਰਹੀ ਘਬਰਾਹਟ ਕਰਕੇ ਸੀ.ਐਚ.ਬੀ ਵਰਕਰਜ਼ ਅਕਸਰ ਹੜਤਾਲ/ਸੰਘਰਸ਼ 'ਤੇ ਰਹਿੰਦੇ ਹਨ | ਜਿਸ ਕਾਰਨ ਵੀ ਜੇ.ਈ ਕੌਂਸਲ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਵਰਕਾਮ ਅੰਦਰ ਵੱਡੀ ਪੱਧਰ 'ਤੇ ਖ਼ਾਲੀ ਪਈਆਂ ਅਸਾਮੀਆਂ ਵੀ ਚਿੰਤਾ ਦਾ ਵਿਸ਼ਾ ਹੈ | ਆਗੂਆਂ ਨੇ ਮੁੱਖ ਮੰਤਰੀ, ਬਿਜਲੀ ਮੰਤਰੀ ਅਤੇ ਸੀ.ਐਮ.ਡੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਤਕਨੀਕੀ ਸਟਾਫ਼ ਦੀ ਰੈਗੂਲਰ ਭਰਤੀ ਸ਼ੁਰੂ ਕਰਨ ਤਾਂ ਜੋ ਪੰਜਾਬ ਦੇ ਬਿਜਲੀ ਖੇਤਰ ਦੀ ਬਿਹਤਰੀ, ਰਾਜ ਦੇ ਖਪਤਕਾਰਾਂ ਨੂੰ ਚੰਗੀਆਂ ਸੇਵਾਵਾਂ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕੀਤੇ ਜਾ ਸਕਣ |
Ad Position 22
No active advertisement
ਪਿਛਲੀ ਖ਼ਬਰ ਕਾਲਜ ਵਿਖੇ ਪਲਾਸਟਿਕ ਰੋਕਥਾਮ ਮੁਹਿੰਮ ਦਾ ਪਹਿਲਾ ਹਫ਼ਤਾ ਸਫ਼ਲਤਾਪੂਰਵਕ ਸੰਪੰਨ ਅਗਲੀ ਖ਼ਬਰ ਵਿਧਾਇਕ ਹੈਪੀ ਵਲੋਂ ਸਕੂਲ ਮੁਖੀਆਂ ਤੇ ਅਧਿਆਪਕਾਂ ਦਾ ਸਨਮਾਨ
Ad Position 24