ਫ਼ਤਹਿਗੜ੍ਹ ਸਾਹਿਬ, 2 ਜੂਨ (ਰਾਜਿੰਦਰ ਸਿੰਘ)-ਆਈ. ਪੀ. ਐਲ-2025 ਦੇ ਸੈਮੀਫਾਈਨਲ ਮੈਚ 'ਚ ਕਿੰਗ ਇਲੈਵਨ ਪੰਜਾਬ ਨੇ ਮੁੰਬਈ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਦੇਰ ਰਾਤ ਤੱਕ ਚੱਲੇ ਇਸ ਕ੍ਰਿਕਟ ਮੈਚ ਨੂੰ ਇਥੋਂ ਦੇ ਬਹੁਤ ਸਾਰੇ ਕ੍ਰਿਕਟ ਪ੍ਰੇਮੀਆਂ ਨੇ ਦੇਖਿਆ | ਪੰਜਾਬ ਦੀ ਟੀਮ ਦੀ ਜਿੱਤ ਲਈ ਸਰਹਿੰਦ ਸ਼ਹਿਰ ਤੇ ਸਰਹਿੰਦ ਮੰਡੀ ਦੇ ਕ੍ਰਿਕਟ ਪੇ੍ਰਮੀ ਦੁਆਵਾਂ ਵੀ ਕਰਦੇ ਵੇਖੇ ਗਏ | ਕਿ੍ਕਟ ਪੇ੍ਰਮੀ ਜਿਨ੍ਹਾਂ 'ਚ ਸੰਨੀ ਸ਼ਰਮਾ, ਸਰਬਗੁਣਪਾਲ ਸਿੰਘ, ਅਵਤਾਰ ਸਿੰਘ ਜੱਸਲ, ਗੁਰਦੀਪ ਸਿੰਘ, ਦਲਜੀਤ ਕੌਰ, ਗੋਪਾਲ ਕ੍ਰਿਸ਼ਨ, ਬਲਜੀਤ ਕੌਰ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਆਈ. ਪੀ. ਐਲ. ਦਾ ਫਾਈਨਲ ਮੈਚ ਪੰਜਾਬ ਇਲੈਵਨ ਦੀ ਟੀਮ ਵਲੋਂ ਜਿੱਤੇ ਜਾਣ ਦੀ ਉਮੀਦ ਹੈ |