ਫ਼ਤਹਿਗੜ੍ਹ ਸਾਹਿਬ, 2 ਜੂਨ (ਰਵਿੰਦਰ ਮੌਦਗਿਲ)-ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਲੰਮੇ ਬਿਜਲੀ ਕੱਟਾਂ ਤੋਂ ਚੁੰਨ੍ਹੀ ਹਲਕੇ ਦੇ ਵਾਸੀ ਢਾਹਡੇ ਪ੍ਰੇਸ਼ਾਨ ਹਨ | ਇਸੇ ਸੰਬੰਧ ਵਿਚ ਚੁੰਨ੍ਹੀ ਕਲਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਨੀਲ ਮੜਕਨ ਅਤੇ ਪ੍ਰਧਾਨ ਭਗਵਾਨ ਸਿੰਘ ਮਾਨ ਦੀ ਅਗਵਾਈ ਹੇਠ ਨਗਰ ਵਾਸੀਆਂ ਤੇ ਦੁਕਾਨਦਾਰਾਂ ਦੇ ਵਫ਼ਦ ਵਲੋਂ ਸਬੰਧਿਤ ਐੱਸ. ਡੀ. ਓ. ਬਡਾਲੀ ਆਲਾ ਸਿੰਘ ਅੰਕੁਸ਼ ਨਾਲ ਮੁਲਾਕਾਤ ਕੀਤੀ ਗਈ | ਵਫ਼ਦ ਨੇ ਐੱਸ. ਡੀ. ਓ. ਨੂੰ ਸੌਂਪੇ ਮੰਗ ਪੱਤਰ ਵਿਚ ਦੱਸਿਆ ਕਿ ਅੱਤ ਦੀ ਗਰਮੀ ਵਿਚ ਪਿਛਲੇ ਕਈ ਦਿਨਾਂ ਤੋਂ 10-10 ਘੰਟੇ ਦੇ ਲੱਗ ਰਹੇ ਕੱਟਾਂ ਕਾਰਨ ਹਰ ਵਰਗ ਦੁਖੀ ਹੈ | ਇਸ ਲਈ ਵਿਭਾਗ ਵਲੋਂ ਬਿਜਲੀ ਸਪਲਾਈ ਦੀ ਗੰਭੀਰ ਹੋ ਚੁੱਕੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਕੇ ਨਿਰਵਿਘਨ ਬਿਜਲੀ ਸਪਲਾਈ ਚਲਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਚੇਅਰਮੈਨ ਸੁਨੀਲ ਮੜਕਨ ਤੇ ਪ੍ਰਧਾਨ ਭਗਵਾਲ ਸਿੰਘ ਮਾਨ ਨੇ ਦੱਸਿਆ ਕਿ ਐਸ. ਡੀ. ਓ. ਅੰਕੁਸ਼ ਬਾਂਸਲ ਨੇ ਆਪਣੀ ਮਜਬੂਰੀ ਦੱਸਦਿਆਂ ਕਿਹਾ ਕਿ ਇਸ ਗਰਿੱਡ ਦੇ ਅਧੀਨ 56 ਪਿੰਡ ਹਨ ਜਦਕਿ ਸਟਾਫ਼ ਮੈਂਬਰ 18-20 ਹਨ, ਵਲੋਂ ਦਿਨ ਰਾਤ ਮਿਹਨਤ ਕਰਕੇ ਬਿਜਲੀ ਸਪਲਾਈ ਬਿਨਾਂ ਕੱਟ ਤੋਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਕੋਈ ਨਾ ਕੋਈ ਫਾਲਟ ਪੈ ਹੀ ਜਾਂਦਾ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵਿਭਾਗ ਦੀ ਕੋਸ਼ਿਸ਼ ਰਹੇਗੀ ਕਿ ਚੁੰਨ੍ਹੀ ਕਲਾਂ ਦੀ ਬਿਜਲੀ ਬਿਨਾਂ ਕੱਟ ਤੋਂ 24 ਘੰਟੇ ਚੱਲਦੀ ਰੱਖੀ ਜਾ ਸਕੇ | ਇਸ ਮੌਕੇ ਵਫ਼ਦ ਵਿਚ ਗੌਰਵ ਕੌਸ਼ਲ ਮੈਂਬਰ ਬਲਾਕ ਸੰਮਤੀ, ਨੀਟਾ ਗੁਪਤਾ, ਸੰਜੀਵ ਮਹਿਤਾ, ਰਾਜਵਿੰਦਰ ਰਾਜੂ, ਬਲਕਾਰ ਮਾਨ, ਕਰਮ ਸਿੰਘ ਭਗੜਾਣਾ, ਕਿਰਨਦੀਪ ਸਿੰਘ, ਰਾਮ ਮੂਰਤੀ, ਮਨਦੀਪ ਕਾਲਾ, ਗੁਰਪ੍ਰੀਤ ਗੋਪੀ, ਜੋਨੀ, ਰਾਜਦੀਪ ਨੰਬਰਦਾਰ, ਗੁਰਪਾਲ ਮਹਿਦੂਦਾਂ ਸ਼ਾਮਿਲ ਸਨ | ਇਸ ਸਬੰਧੀ ਕਈ ਵਾਰ ਕੋਸ਼ਿਸ਼ ਦੇ ਬਾਵਜੂਦ ਸਬੰਧਿਤ ਐਸ. ਡੀ. ਓ. ਨਾਲ ਸੰਪਰਕ ਨਹੀਂ ਹੋ ਸਕਿਆ |