15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਗੋਬਿੰਦਗੜ੍ਹ ਪਬਲਿਕ ਸਕੂਲ 'ਚ ਕਰਵਾਈ ਮਾਪੇ-ਅਧਿਆਪਕ ਮਿਲਣੀ

Ad Position 21
No active advertisement
ਅਜੀਤ ਡੈਸਕ 03-06-2025
ਮੰਡੀ ਗੋਬਿੰਦਗੜ੍ਹ, 2 ਜੂਨ (ਇਕਬਾਲ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਜਿਸ ਦੌਰਾਨ ਵਿਦਿਆਰਥੀਆਂ ਨੂੰ ਮਈ ਮਹੀਨੇ ਦੀ ਪ੍ਰੀਖਿਆ ਦਾ ਨਤੀਜਾ ਦਿੱਤਾ ਗਿਆ | ਇਸ ਦੌਰਾਨ ਮਾਪਿਆਂ ਨੇ ਅਧਿਆਪਕਾਂ ਨਾਲ ਬੱਚਿਆਂ ਦੀ ਪ੍ਰਗਤੀ, ਵਿਹਾਰ ਅਤੇ ਲਗਨ ਬਾਰੇ ਚਰਚਾ ਕੀਤੀ | ਇਹ ਮਿਲਣੀ ਸਾਲਾਨਾ ਅਕਾਦਮਿਕ ਯੋਜਨਾ ਦਾ ਮਹੱਤਵਪੂਰਨ ਹਿੱਸਾ ਹੈ ਜੋ ਵਿਦਿਆਰਥੀ, ਮਾਪੇ ਅਤੇ ਅਧਿਆਪਕ ਤਿੰਨਾਂ ਵਿਚਕਾਰ ਸਮਝਦਾਰੀ ਅਤੇ ਸਹਿਯੋਗ ਵਧਾਉਂਦੀ ਹੈ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੀਖਿਆ ਦੇ ਨਤੀਜੇ ਲਗਨ, ਇਮਾਨਦਾਰੀ ਅਤੇ ਸਮਰਪਣ ਦੀ ਇਕ ਛਾਪ ਹਨ | ਛੁੱਟੀਆਂ ਇਕ ਸੁਨਹਿਰੀ ਮੌਕਾ ਹਨ ਜੋ ਵਿਦਿਆਰਥੀ ਆਪਣੇ ਆਪ 'ਚ ਸੁਧਾਰ ਲਿਆ ਸਕਦੇ ਹਨ | ਛੁੱਟੀਆਂ ਦੌਰਾਨ ਵਿਦਿਆਰਥੀ ਸਿਰਫ਼ ਵਿਸ਼ਰਾਮ ਹੀ ਨਾ ਕਰਨ, ਸਗੋਂ ਪਾਠਕ੍ਰਮ ਨਾਲ ਜੁੜੇ ਕੰਮ, ਪੜ੍ਹਾਈ, ਰਚਨਾਤਮਿਕਤਾ ਅਤੇ ਸਿਹਤਮੰਦ ਆਦਤਾਂ ਵੱਲ ਵੀ ਧਿਆਨ ਦੇਣ | ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ, ਉਨ੍ਹਾਂ ਦੀਆਂ ਗਤੀਵਿਧੀਆਂ ਵਿਚ ਰੁਚੀ ਲੈਣ ਅਤੇ ਉਨ੍ਹਾਂ ਨੂੰ ਨੈਤਿਕ ਸਿੱਖਿਆ ਦੇਣ ਵਿਚ ਆਪਣਾ ਯੋਗਦਾਨ ਪਾਉਣ |
Ad Position 22
No active advertisement
ਪਿਛਲੀ ਖ਼ਬਰ ਡੀ. ਬੀ. ਯੂ. ਦੀ ਵਿਦਿਆਰਥਣ ਨੇ ਖੇਲੋ ਇੰਡੀਆ ਬੀਚ ਗੇਮਜ਼ 'ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਲੰਮੇ ਬਿਜਲੀ ਕੱਟਾਂ ਤੋਂ ਦੁਖੀ ਚੁੰਨ੍ਹੀ ਵਾਸੀਆਂ ਨੇ ਐੱਸ. ਡੀ. ਓ. ਨੂੰ ਮੰਗ ਪੱਤਰ ਸੌਂਪਿਆ
Ad Position 24