15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ ਦੀ ਸਰਹਿੰਦ 'ਚ ਮੀਟਿੰਗ

Ad Position 21
No active advertisement
ਅਜੀਤ ਡੈਸਕ 03-06-2025
ਫ਼ਤਹਿਗੜ੍ਹ ਸਾਹਿਬ, 2 ਜੂਨ (ਬਲਜਿੰਦਰ ਸਿੰਘ)-ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ ਦੀ ਇਕ ਮੀਟਿੰਗ ਸਰਹਿੰਦ ਦੇ ਬਨਖੰਡੀ ਮੰਦਰ ਵਿਖੇ ਹੋਈ, ਜਿਸ ਦੌਰਾਨ 3 ਜੁਲਾਈ ਤੋਂ ਸ਼ੁਰੂ ਹੋ ਰਹੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਜੰਮੂ-ਕਸ਼ਮੀਰ ਦੇ ਪੰਚ ਤਰਨੀ ਵਿਖੇ ਲਗਾਏ ਜਾਣ ਵਾਲੇ 29ਵੇਂ ਸਾਲਾਨਾ ਭੰਡਾਰੇ ਸੰਬੰਧੀ ਚਰਚਾ ਕੀਤੀ ਗਈ | ਮੀਟਿੰਗ 'ਚ ਸੰਤ ਸਮਾਜ, ਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਤੇ ਵੱਖ-ਵੱਖ ਸੂਬਿਆਂ ਤੋਂ ਸੇਵਾ ਦਲ ਦੀਆਂ ਲਗਪਗ 50 ਸ਼ਾਖਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ | ਮੀਟਿੰਗ 'ਚ ਸੇਵਾ ਦਲ ਦੇ ਪ੍ਰਧਾਨ ਅਰੁਣ ਸੂਰੀ ਨੇ ਪਿਛਲੇ ਸਾਲ ਦੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਸੰਗਤ ਨੂੰ ਦਿੱਤੀ ਗਈ ਸੇਵਾ ਬਾਰੇ ਜਾਣਕਾਰੀ ਦਿੱਤੀ | ਮੀਟਿੰਗ ਦੌਰਾਨ ਸੇਵਾ ਦਲ ਦੇ ਖ਼ਜ਼ਾਨਚੀ ਨੇ ਸੰਗਠਨ ਦੇ ਖ਼ਰਚ ਦੀ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ | ਖੰਨਾ ਤੋਂ ਮੀਟਿੰਗ ਲਈ ਪਹੁੰਚੇ ਸਵਾਮੀ ਸੱਚਿਦਾਨੰਦ ਨੇ ਵੀ ਸੇਵਾਦਾਰਾਂ ਨੂੰ ਆਸ਼ੀਰਵਾਦ ਦਿੱਤਾ ਤਾਂ ਜੋ ਉਹ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੇਵਾ ਸ਼ਰਧਾ ਨਾਲ ਕਰ ਸਕਣ | ਮੀਟਿੰਗ 'ਚ ਅਰੁਣ ਸੂਰੀ ਨੇ ਦੱਸਿਆ ਕਿ ਅਸ਼ੋਕ ਕੁਮਾਰ ਦੀ ਅਗਵਾਈ 'ਚ 16 ਜੂਨ ਨੂੰ ਭੰਡਾਰੇ ਲਈ ਸ਼ੈੱਡ, ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ 'ਚ ਵੱਖ-ਵੱਖ ਸ਼ਾਖਾਵਾਂ ਦੇ ਲਗਪਗ 40 ਵਲੰਟੀਅਰ ਸ਼ਾਮਿਲ ਹੋਣਗੇ ਅਤੇ ਉਹ ਬਾਲ ਟਾਲ ਬੇਸ ਕੈਂਪ ਤੇ ਪੰਚ ਤਰਨੀ ਵਿਖੇ ਤੰਬੂ ਆਦਿ ਲਗਾਉਣਗੇ | ਜਿਸ ਮਗਰੋਂ 27 ਜੂਨ ਨੂੰ ਰਾਸ਼ਨ ਤੇ ਹੋਰ ਸਾਮਾਨ ਭੰਡਾਰੇ ਲਈ ਭੇਜਿਆ ਜਾਵੇਗਾ | ਯਾਤਰੀਆਂ ਲਈ ਰਿਹਾਇਸ਼ ਤੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ | ਮੀਟਿੰਗ 'ਚ ਚੇਅਰਮੈਨ ਸੁਰਿੰਦਰ ਭਾਰਦਵਾਜ, ਅਜਮੇਰ ਸਿੰਘ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਰਾਮ ਨਾਥ ਸ਼ਰਮਾ, ਅਸ਼ੋਕ ਕੁਮਾਰ, ਗੁਲਸ਼ਨ ਰਾਏ, ਨਰਿੰਦਰ ਕੁਮਾਰ, ਪ੍ਰਵੀਨ ਗੁਪਤਾ, ਵਿਨੈ ਗੁਪਤਾ, ਮਨੋਜ ਢੰਡ, ਸ਼ੁਭਮ ਸੂਰੀ, ਇੰਦਰਜੀਤ, ਦਵਿੰਦਰ ਕੁਮਾਰ, ਹਰੀ ਚੰਦ, ਸੁਭਾਸ਼ ਸੂਦ ਤੋਂ ਇਲਾਵਾ ਸੇਵਾ ਦਲ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਅਮਲੋਹ ਵਲੋਂ ਸੇਵਾ-ਮੁਕਤ ਸਕੱਤਰ ਸੁਰਜੀਤ ਸਿੰਘ ਦਾ ਸਨਮਾਨ ਅਗਲੀ ਖ਼ਬਰ ਬਧੌਛੀ ਕਿ੍ਕਟ ਟੂਰਨਾਮੈਂਟ ਦੇ ਖ਼ਿਤਾਬ 'ਤੇ ਨਲੀਨਾ ਕਲਾਂ ਦੀ ਟੀਮ ਨੇ ਜਮਾਇਆ ਕਬਜ਼ਾ
Ad Position 24