ਬਸੀ ਪਠਾਣਾਂ, 2 ਜੂਨ (ਯਤਿੰਦਰ ਮੌਦਗਿਲ)-ਦਿਹਾਤੀ ਸਬ-ਡਵੀਜਨ ਬਸੀ ਪਠਾਣਾਂ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਪਰਵਿੰਦਰ ਸਿੰਘ ਨੇ ਜਨਹਿਤ ਲਈ ਸੂਚਨਾ ਜਾਰੀ ਕਰਦਿਆਂ ਦੱਸਿਆ ਕਿ 3 ਜੂਨ ਦਿਨ ਮੰਗਲਵਾਰ ਨੂੰ 66 ਕੇ.ਵੀ ਗਰਿੱਡ ਕਲੌੜ ਵਿਚ ਨਵੇਂ ਬਣਾਏ ਫੀਡਰ ਸ਼ੇਰਗੜ੍ਹ ਬਾੜਾ ਦਾ ਪੈਨਲ (ਬਰੋਕਰ) ਸਥਾਪਿਤ ਕੀਤਾ ਜਾਣਾ ਹੈ | ਜਿਸ ਕਰਕੇ ਉਸ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਦਰਮਿਆਨ ਕੋਟਲਾ, ਮਾਰਵਾ, ਗੋਪਾਲੋਂ, ਮੈਣਮਾਜਰੀ ਅਤੇ ਡਡਿਆਣਾ ਫੀਡਰਾਂ ਅਧੀਨ ਆਉਂਦੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |