21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕੋਠੀ ਢਾਹ ਕੇ ਇੱਟਾਂ ਤੇ ਸਰੀਆ ਚੋਰੀ ਕੀਤਾ, ਤਿੰਨ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 04-06-2025

ਸਨੌਰ, 3 ਜੂਨ (ਮੋਹਣ ਸਿੰਘ ਭੱਟੀ)-ਸਨੌਰ ਵਿਖੇ ਘਟੀ ਹੈਰਾਨੀਜਨਕ ਘਟਨਾ ਦੌਰਾਨ ਤਿੰਨ ਵਿਅਕਤੀਆਂ ਨੇ ਇਕ ਕੋਠੀ ਢਾਹ ਕੇ ਉਸ 'ਚੋਂ ਇੱਟਾਂ ਤੇ ਸਰੀਆਂ ਚੋਰੀ ਕਰ ਲਏ | ਫਤਹਿਪੁਰ ਰੋਡ ਨੇੜਲੇ ਪਿੰਡ ਉਮੇਦਪੁਰ ਵਿਚ ਘਟੀ ਇਹ ਘਟਨਾ ਸਥਾਨਕ ਲੋਕਾਂ ਵਿਚ ਚਰਚਾ ਦਾ ਹੈਰਾਨੀਜਨਕ ਵਿਸ਼ਾ ਬਣੀ ਹੋਈ | ਮਿਲੀ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਵਾਸੀ ਸਨੌਰ ਨੇ ਪੁਲਿਸ ਨੂੰ ਦਾਖਲ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਉਮੇਦਪੁਰ ਵਿਖੇ ਸਥਿਤ ਹੈ ਜਿੱਥੇ ਉਨ੍ਹਾਂ ਨੇ ਲੰਬੇ ਸਮੇਂ ਤੋਂ ਇਕ ਕੋਠੀ ਬਣਾਈ ਹੋਈ ਸੀ | ਉਨ੍ਹਾਂ ਦੋਸ਼ ਲਾਇਆ ਕਿ ਸਥਾਨਕ ਨਿਵਾਸੀ ਗੁਰਸ਼ਰਨ ਸਿੰਘ, ਕਾਕਾ ਸਿੰਘ, ਭਗਵਾਨ ਸਿੰਘ ਤਿੰਨੋਂ ਵਾਸੀ ਸਨੌਰ ਨੇ ਇਕ ਸਾਜ਼ਿਸ਼ ਤਹਿਤ ਉਨ੍ਹਾਂ ਦੀ ਗ਼ੈਰਹਾਜ਼ਰੀ ਦਾ ਫ਼ਾਇਦਾ ਚੁੱਕਦਿਆਂ ਕੋਠੀ ਨੂੰ ਢਾਹ ਦਿੱਤਾ | ਇਸ ਕਾਰਵਾਈ ਦੌਰਾਨ ਉਨ੍ਹਾਂ ਨੇ ਕੋਠੀ ਦੀ ਛੱਤ ਢਾਹ ਕੇ ਉਸ ਵਿਚੋਂ ਇੱਟਾਂ, ਸਰੀਆ ਤੇ ਹੋਰ ਸਮਾਨ ਚੋਰੀ ਕਰ ਲਿਆ | ਮੁਦਈ ਨੇ ਦੱਸਿਆ ਕਿ ਇਹ ਸਭ ਕੁਝ ਮਿਤੀ 26 ਮਈ 2025 ਨੂੰ ਹੋਇਆ, ਜਿਸ ਤੋਂ ਤਤਕਾਲ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਦਰਖਾਸਤ ਨੰ. 4425 ਅਧੀਨ ਲਿਖਤੀ ਰੂਪ ਵਿਚ ਸ਼ਿਕਾਇਤ ਦਿੱਤੀ ਸੀ | ਲੰਬੀ ਜਾਂਚ ਦੇ ਮਗਰੋਂ ਪੁਲਿਸ ਨੇ ਆਿਖ਼ਰਕਾਰ ਦੋਸ਼ੀਆਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਥਾਣਾ ਸਨੌਰ ਪੁਲਿਸ ਨੇ ਤਿੰਨੋਂ ਦੋਸ਼ੀਆਂ ਖਿਲਾਫ ਭਾਰਤੀ ਨਿਆਂ ਸੰਹਿਤਾ 2023 ਦੀਆਂ ਧਾਰਾਵਾਂ 303(2), 351(2) ਅਤੇ 3(5) ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਥਾਨਕ ਨਾਗਰਿਕਾਂ ਨੇ ਵੀ ਇਸ ਹੈਰਾਨੀਜਨਕ ਘਟਨਾ 'ਤੇ ਚਿੰਤਾ ਜਤਾਈ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਅਜਿਹੇ ਅਸਮਾਜਿਕ ਤੱਤਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਕੋਈ ਵੀ ਅਜਿਹੇ ਰਾਹਾਂ ਨੂੰ ਨਾ ਅਪਣਾਵੇ |

Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਅਪਰਾਧਨਾਮਾ-ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ
Ad Position 24