21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅਪਰਾਧਨਾਮਾ-ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ

Ad Position 21
No active advertisement
ਅਜੀਤ ਡੈਸਕ 04-06-2025
ਚੋਰੀ ਦੇ ਮਾਮਲੇ 'ਚ ਪਰਚਾ ਦਰਜ
ਨਵਾਂਸ਼ਹਿਰ, 3 ਜੂਨ (ਜਸਬੀਰ ਸਿੰਘ ਨੂਰਪੁਰ)-ਓਮ ਪ੍ਰਕਾਸ਼ ਚੋਪੜਾ ਪੁੱਤਰ ਗਿਆਨ ਚੰਦ ਚੋਪੜਾ ਵਾਸੀ ਰਣਜੀਤ ਨਗਰ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਕੋਠੀ ਰੋਡ ਨਵਾਂਸ਼ਹਿਰ ਵਿਖੇ ਕਿਤਾਬਾਂ ਦੀ ਦੁਕਾਨ ਕਰਦਾ ਹੈ ਜੋ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਜਦੋਂ ਸਵੇਰੇ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਜਿਸਦੇ ਅੰਦਰ ਵੜ ਕੇ ਦੇਖਿਆ ਤਾਂ ਉਸ ਵਿੱਚੋ 15 ਹਜ਼ਾਰ ਰੁਪਏ ਚੋਰੀ ਕਰਕੇ ਕੋਈ ਨਾ ਮਾਲੂਮ ਵਿਅਕਤੀ ਲੈ ਗਿਆ ਜੋ ਇਸੇ ਰਾਤ ਦਿਨੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸਤਿਗੁਰੂ ਨਗਰ ਨਵਾਂਸ਼ਹਿਰ ਦੀ ਕੰਨਫੈਕਸ਼ਨਰੀ ਦੀ ਦੁਕਾਨ ਤੋਂ, ਧਰਮਵੀਰ ਪੁੱਤਰ ਗਿਆਨ ਚੰਦ ਵਾਸੀ ਮੋਹਣ ਨਗਰ ਦੀ ਦੁਕਾਨ ਤੋਂ, ਰਮੇਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੁਲਾਮ ਰੋਡ ਨਵਾਸ਼ਹਿਰ ਦੀ ਦੁਕਾਨ ਨਿਊ ਪਬਲਿਕ ਮੈਡੀਕਲ ਸਟੋਰ ਤੋਂ ਅਤੇ ਇਸ ਤਰਾਂ ਮਨੋਰੰਜਨ ਕਾਲੀਆ ਪੁੱਤਰ ਮੁਰਾਰੀ ਲਾਲ ਵਾਸੀ ਕਾਈਆ ਮੁਹੱਲਾ ਨਵਾਂਸ਼ਹਿਰ ਦੀ ਬਾਲੀ ਮੈਡੀਕੌਜ ਸਲੋਹ ਰੋਡ ਤੋਂ ਵੀ ਸ਼ਟਰ ਭੰਨ ਕੇ ਕੋਈ ਨਾ ਮਾਲੂਮ ਵਿਆਕਤੀਆਂ ਵੱਲੋਂ ਚੋਰੀ ਕੀਤੀ ਗਈ | ਜਿਸ 'ਤੇ ਏ. ਐਸ. ਅਈ ਸੁਰਿੰਦਰ ਪਾਲ ਨੇ ਮਾਮਲਾ ਦਰਜ ਕੀਤਾ |
6 ਨਸ਼ੀਲੇ ਟੀਕੇ ਬਰਾਮਦ
ਨਵਾਂਸ਼ਹਿਰ - ਏ. ਐਸ. ਆਈ ਕੁਲਦੀਪ ਰਾਜ ਨੇ ਦੱਸਿਆ ਕਿ ਉਹ ਪਿੰਡ ਕਰੀਹਾ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਕਰਿਆਮ ਤੋਂ ਥੋੜਾ ਅੱਗੇ ਗੁੜ ਦੇ ਵੇਲਣੇ ਕੋਲ ਬਾਹੱਦ ਰਕਬਾ ਕਰਿਆਮ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ | ਜਿਸਨੇ ਆਪਣਾ ਨਾਮ ਰੋਹਿਤ ਰਾਮ ਉਰਫ ਰੋਕਾ ਪੁੱਤਰ ਦੇਵ ਰਾਜ ਵਾਸੀ ਸੜੋਆ ਥਾਣਾ ਪੋਜੇਵਾਲ ਹਾਲ ਵਾਸੀ ਕਰਿਆਮ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਉੱਕਤ ਵੱਲੋਂ ਸੁੱਟੇ ਕਾਲੇ ਰੰਗ ਦੇ ਲਿਫਾਫਾ ਪਲਾਸਟਿਕ ਦੀ ਤਲਾਸ਼ੀ 'ਤੇ 06 ਨਸ਼ੀਲੇ ਟੀਕੇ ਬਰਾਮਦ ਹੋਏ |
42 ਪੇਟੀਆਂ ਨਾਜਾਇਜ਼ ਸ਼ਰਾਬ ਫੜੀ
ਨਵਾਂਸ਼ਹਿਰ - ਏ. ਐਸ. ਆਈ ਮੋਹਣ ਲਾਲ ਅਨੁਸਾਰ ਉਹ ਜਾਡਲਾ ਟੀ ਪੁਆਇਟ ਰਾਹੋ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਾਛੀਵਾੜਾ ਰੋਡ ਬਾਹਰਲਾ ਅੱਡਾ ਰਾਹੋਂ ਦੇ ਪਾਸ ਇੱਕ ਕਾਰ ਰੰਗ ਚਿੱਟਾ ਖਰਾਬ ਹੋਈ ਖੜ੍ਹੀ ਹੈ | ਜਿਸ ਦਾ ਡਰਾਈਵਰ ਸਾਈਡ ਵਾਲਾ ਅਗਲਾ ਪਾਸਾ ਟੁੱਟਾ ਹੋਇਆ, ਜਿਸ ਦਾ ਡਰਾਈਵਰ ਅਮਿ੍ਤ ਲਾਲ ਪੁੱਤਰ ਮੋਹਨ ਲਾਲ ਵਾਸੀ ਕਰੀਮਪੁਰ ਧਿਆਨੀ ਹੈ ਜੋ ਸ਼ਰਾਬ ਵੇਚਣ ਦਾ ਆਦੀ ਹੈ, ਅੱਜ ਵੀ ਆਪਣੀ ਕਾਰ ਵਿੱਚ ਸ਼ਰਾਬ ਭਾਰੀ ਮਾਤਰਾ ਮਾਛੀਵਾੜਾ ਸਾਹਿਬ ਸਾਈਡ ਤੋਂ ਲੈ ਕੇ ਆਇਆ ਹੈ ਜੇਕਰ ਹੁਣੇ ਹੀ ਮਾਛੀਵਾੜੇ ਬਾਹਰਲੇ ਅੱਡੇ ਰਾਹੋਂ ਵਿਖੇ ਰੇਡ ਕੀਤਾ ਜਾਵੇ ਤਾਂ ਅੰਮਿ੍ਤ ਲਾਲ ਉਕਤ ਕਾਰ ਤੇ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ | ਜਿਸ 'ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੌਕੇ 'ਤੇ ਰੇਡ ਕੀਤੀ ਗਈ ਤਾਂ ਅਮਿ੍ਤ ਲਾਲ ਦੀ ਗੱਡੀ ਕਾਰ ਨੰਬਰ ਪੀ. ਬੀ-11- ਡੀ. ਏ-4459 ਮਾਰਕ ਵਿੱਚੋ ਕੁੱਲ 42 ਪੇਟੀਆਂ ਸ਼ਰਾਬ ਬ੍ਰਾਮਦ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕੋਠੀ ਢਾਹ ਕੇ ਇੱਟਾਂ ਤੇ ਸਰੀਆ ਚੋਰੀ ਕੀਤਾ, ਤਿੰਨ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਇਨਸਾਫ ਦੀ ਆਵਾਜ਼ ਪੰਜਾਬ ਜਥੇਬੰਦੀ ਦੀ ਮੀਟਿੰਗ ਭਲਕੇ
Ad Position 24