21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਿਹਤ ਵਿਭਾਗ ਵਲੋਂ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਕਰਵਾਇਆ ਸੈਮੀਨਾਰ

ਸੜੋਆ, 21 ਨਵੰਬਰ (ਬਲਵਿੰਦਰ ਨਾਨੋਵਾਲੀਆ)-ਪਿੰਡ ਨਾਨੋਵਾਲ ਵਿਖੇ ਡੇਂਗੂ ਬੁਖਾਰ ਦੇ ਬਚਾਅ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਵਲੋਂ ਕ੍ਰਾਂਤੀਪਾਲ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਛੱਪੜਾਂ ਅਤੇ ਵੱਖ-ਵੱਖ ਜਨਤਕ ਥਾਵਾਂ ‘ਤੇ ਖੜੇ ਗੰਦੇ ਪਾਣੀ ਕਾਰਨ ਪੈਂਦਾ ਹੋਣ ਵਾਲੇ ਮੱਛਰਾਂ ਤੋਂ ਡੇਂਗੂ ਦੇ ਅੰਸ਼ ਪੈਦਾ ਹੁੰਦੇ ਹਨ, ਜਿਸ ਨਾਲ ਡੇਂਗੂ ਬੁਖਾਰ ਜਨਮ ਲੈਂਦਾ ਹੈ।

Ad Position 21
No active advertisement
ਅਜੀਤ ਡੈਸਕ 22-11-2026
ਸੜੋਆ, 21 ਨਵੰਬਰ (ਬਲਵਿੰਦਰ ਨਾਨੋਵਾਲੀਆ)-ਪਿੰਡ ਨਾਨੋਵਾਲ ਵਿਖੇ ਡੇਂਗੂ ਬੁਖਾਰ ਦੇ ਬਚਾਅ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਵਲੋਂ ਕ੍ਰਾਂਤੀਪਾਲ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਛੱਪੜਾਂ ਅਤੇ ਵੱਖ-ਵੱਖ ਜਨਤਕ ਥਾਵਾਂ ‘ਤੇ ਖੜੇ ਗੰਦੇ ਪਾਣੀ ਕਾਰਨ ਪੈਂਦਾ ਹੋਣ ਵਾਲੇ ਮੱਛਰਾਂ ਤੋਂ ਡੇਂਗੂ ਦੇ ਅੰਸ਼ ਪੈਦਾ ਹੁੰਦੇ ਹਨ, ਜਿਸ ਨਾਲ ਡੇਂਗੂ ਬੁਖਾਰ ਜਨਮ ਲੈਂਦਾ ਹੈ। ਡੇਂਗੂ ਦੇ ਬਚਾਅ ਲਈ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਾਥ-ਸੁਥਰਾ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਵਜੰਮੇ ਬੱਚੇ ਦੇ ਸਹੀ ਸਾਂਭ-ਸੰਭਾਲ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਮਾਵਾਂ ਨੂੰ ਵੀ ਜਾਣੂ ਕਰਵਾਇਆ। ਉਨਾਂ ਕਿਹਾ ਕਿ ਮਾਂ ਦੇ ਦੁੱਧ ’ਚ ਉਹ ਖੁਰਾਕੀ ਤੱਤ ਹੁੰਦੇ ਹਨ, ਜੋ ਬੱਚੇ ਦੇ ਵਿਕਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਸ ਕਰਕੇ ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਨਵਜੰਮੇ ਬੱਚੇ ਨੂੰ ਕਦੇ ਵੀ ਓਪਰਾ ਦੁੱਧ ਨਾ ਪਿਲਾਓ। ਇਸ ਮੌਕੇ ਉਨ੍ਹਾਂ ਜੀਰੋ ਤੋਂ ਛੇ ਸਾਲ ਦੇ ਬੱਚਿਆਂ ਦਾ ਪੋਸ਼ਣ ਅਤੇ ਸਿਹਤ ਪੱਧਰ ਮੁਕਾਬਲਿਆਂ ਦੀ ਮਹੱਤਤਾ, ਬੱਚੇ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਿਕ ਵਿਕਾਸ, ਜਨਮ ਦਰ, ਮੌਤ ਦਰ, ਕੁਪੋਸ਼ਣ ਅਤੇ ਸਕੂਲ ਛੱਡਣ ਵਾਲੇ ਬੱਚਿਆਂ, ਮਾਵਾਂ ਨੂੰ ਪੋਸ਼ਣ ਅਤੇ ਸਿਹਤ ਸਿੱਖਿਆ ਦੇ ਕੇ ਯੋਗ ਬਣਾਉਣ ਤਾਂ ਜੋ ਉਹ ਬੱਚੇ ਦਾ ਸਹੀ ਵਿਕਾਸ ਕਰਨ ਬਾਰੇ ਮਾਵਾਂ ਆਪਣਾ ਬਣਦਾ ਰੋਲ ਅਦਾ ਕਰ ਸਕਣ। ਇਸ ਮੌਕੇ ਮੈਡਮ ਪ੍ਰਵੇਸ਼ ਆਂਗਣਵਾੜੀ ਵਰਕਰ ਨਾਨੋਵਾਲ ਨੇ ਮਾਵਾਂ ਨੂੰ ਪੂਰਕ ਪੋਸ਼ਣ ਖੁਰਾਕ, ਮਹੀਨਾਵਾਰ ਟੀਕਾਕਰਣ, ਮਹੀਨਾਵਾਰ ਹੈਲਥ ਚੈਕਅੱਪ, ਪੋਸ਼ਣ ਅਤੇ ਸਿਹਤ ਸਬੰਧੀ ਸਿੱਖਿਆ, ਗੈਰਰਸਮੀ ਪੂਰਵ ਸਕੂਲ ਸਿੱਖਿਆ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 22 ਨੂੰ ਅਗਲੀ ਖ਼ਬਰ ਵੋਟਰ ਸੂਚੀ ’ਚ ਦਾਅਵੇ ਤੇ ਇਤਰਾਜ਼ ਦਰਜ ਕਰਵਾਉਣ ਲਈ ਭਲਕੇ ਲੱਗੇਗਾ ਕੈਂਪ
Ad Position 24