ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ’ਚ ਸੈਂਟਰ ਸਾਹਦੜਾ ਰਿਹਾ ਮੋਹਰੀ
ਟੱਪਰੀਆਂ ਖੁਰਦ, 21 ਨਵੰਬਰ (ਬੂਥਗੜ੍ਹੀਆ)-ਬਲਾਕ ਸੜੋਆ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਚੰਦਿਆਣੀ ਖੁਰਦ ਵਿਖੇ ਬਲਵੰਤ ਰਾਏ ਬਲਾਕ ਨੋਡਲ ਅਫ਼ਸਰ (ਬੀ. ਐੱਨ.
ਸ
ਸਰਕਾਰੀ ਪ੍ਰਾਇਮਰੀ ਸਕੂਲ ਚੰਦਿਆਣੀ ਖੁਰਦ ਵਿਖੇ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਸਟਾਫ ਮੈਂਬਰ। ਤਸਵੀਰ : ਬੂਥਗੜ੍ਹੀਆ
22-11-2026
ਟੱਪਰੀਆਂ ਖੁਰਦ, 21 ਨਵੰਬਰ (ਬੂਥਗੜ੍ਹੀਆ)-ਬਲਾਕ ਸੜੋਆ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਚੰਦਿਆਣੀ ਖੁਰਦ ਵਿਖੇ ਬਲਵੰਤ ਰਾਏ ਬਲਾਕ ਨੋਡਲ ਅਫ਼ਸਰ (ਬੀ.ਐੱਨ.ਓ.) ਸੜੋਆ ਦੀ ਅਗਵਾਈ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਪੂਰੀ ਤਿਆਰੀ ਨਾਲ ਭਾਗ ਲਿਆ। ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ, ਸਿਰਜਣਾਤਮਕਤਾ, ਭਾਸ਼ਾਈ ਮੁਹਾਰਤ, ਗਣਿਤਕ ਯੋਗਤਾ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਾਹਦੜਾ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਮੱਲ੍ਹਾਂ ਮਾਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਕੁੱਲ 20 ਮੁਕਾਬਲਿਆਂ ਵਿੱਚ ਭਾਗ ਲੈਂਦਿਆਂ 12 ਸਥਾਨ ਹਾਸਲ ਕੀਤੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਨੇ ਸਾਬਤ ਕੀਤਾ ਕਿ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਤਿਭਾ, ਮਿਹਨਤ ਅਤੇ ਸਮਰਪਣ ਦੀ ਕੋਈ ਕਮੀ ਨਹੀਂ ਹੈ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਸੁੰਦਰ ਲਿਖਾਈ ਪੰਜਾਬੀ ਦੇ ਪਹਿਲੇ ਵਰਗ ਵਿੱਚ ਬਨੀਤ ਮਹੇ ਨੇ ਪਹਿਲਾ ਸਥਾਨ ਅਤੇ ਦੂਜੇ ਵਰਗ ਵਿੱਚ ਹਰਮਨਜੋਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਸੁੰਦਰ ਲਿਖਾਈ ਦੇ ਪਹਿਲੇ ਵਰਗ ਵਿੱਚ ਮਨਵੀਰ ਸਿੰਘ ਕੈਂਥ ਨੇ ਦੂਜਾ ਅਤੇ ਦੂਜੇ ਵਰਗ ਵਿੱਚ ਗੁਰਸਹਿਜ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਬੋਲ ਲਿਖਤ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਬਨੀਤ ਮਹੇ ਅਤੇ ਦੂਜੇ ਵਰਗ ਵਿੱਚ ਹਰਮਨਜੋਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਵਿਤਾ ਉਚਾਰਨ ਦੇ ਦੂਜੇ ਵਰਗ ਵਿੱਚ ਰਮਨਪ੍ਰੀਤ ਨੇ ਦੂਜਾ ਸਥਾਨ, ਪਹਾੜੇ ਉਚਾਰਨ ਮੁਕਾਬਲੇ ਵਿੱਚ ਕਰਨ ਕੁਮਾਰ ਨੇ ਪਹਿਲਾ ਸਥਾਨ, ਕਹਾਣੀ ਸੁਣਾਉਣ ਵਿੱਚ ਹਨੀ ਸਿੰਘ ਨੇ ਦੂਜਾ ਸਥਾਨ ਅਤੇ ਭਾਸ਼ਣ ਮੁਕਾਬਲੇ ਵਿੱਚ ਰਵਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ‘ਬੈਸਟ ਆਊਟ ਆਫ਼ ਵੇਸਟ’ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਹਰੀਤ ਕੌਰ ਨੇ ਪਹਿਲਾ ਅਤੇ ਦੂਜੇ ਵਰਗ ਵਿੱਚ ਮਾਨਵ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਕੂਲ ਦੀ ਅਧਿਆਪਕਾ ਮੈਡਮ ਜਗਦੀਸ਼ ਕੌਰ ਨੇ ਹਿੰਦੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਬਲਾਕ ਪੱਧਰ ’ ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਅਧਿਆਪਕ ਵਰਗ ਦਾ ਮਾਣ ਵਧਾਇਆ। ਇਸ ਮੌਕੇ ਬਲਵੰਤ ਰਾਏ ਬੀ.ਐੱਨ.ਓ. ਸੜੋਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਹਰਮੇਸ਼ ਲਾਲ, ਮਨਜੀਤ ਕੌਰ, ਜੋਗਿੰਦਰ ਸਿੰਘ ਅਤੇ ਸੁਸ਼ਮਾ ਰਾਣੀ (ਸਮੂਹ ਸੀ.ਐੱਚ.ਟੀ.), ਸੁਰਿੰਦਰ ਪਾਲ, ਬਲਵੀਰ ਚੰਦ, ਵਿਜੇ ਕੁਮਾਰ, ਸੁਰਿੰਦਰ ਸਿੰਘ, ਕੁਲਦੀਪ ਕੁਮਾਰ, ਅਸ਼ੋਕ ਕੁਮਾਰ, ਅਜੀਤ ਸਿੰਘ ਗੁਲਪੁਰ, ਜਗਦੀਸ਼ ਕੌਰ, ਰਜਨੀ ਬਾਲਾ, ਸੋਮਨਾਥ ਸੜੋਆ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।