21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਰਕਾਰੀ ਸਕੂਲ 'ਚ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 04-06-2025
ਮੰਡੀ ਗੋਬਿੰਦਗੜ੍ਹ, 3 ਜੂਨ (ਇਕਬਾਲ ਸੰਧੂ)-ਸਰਕਾਰੀ ਹਾਈ ਸਕੂਲ ਡਡਹੇੜੀ ਵਿਖੇ ਸੱਤ ਰੋਜ਼ਾ ਸਮਰ ਕੈਂਪ ਲਗਾਇਆ ਗਿਆ | ਕੈਂਪ ਵਿਚ ਤੇਲਗੂ ਭਾਸ਼ਾ ਦੀ ਮੁੱਢਲੀ ਜਾਣਕਾਰੀ ਅਤੇ ਗਿਆਨ ਦੇਣਾ ਸੀ | ਇਸ ਕੈਂਪ ਵਿਚ ਵਿਦਿਆਰਥੀਆਂ ਨੇ ਤੇਲਗੂ ਭਾਸ਼ਾ ਦਾ ਅੱਖਰ ਤੇ ਸ਼ਬਦ ਗਿਆਨ, ਗਿਣਤੀ, ਹਫ਼ਤੇ ਦੇ ਦਿਨਾਂ ਦੇ ਨਾਂਅ, ਸਬਜ਼ੀਆਂ, ਫਲਾਂ, ਮਸਾਲੇ ਅਤੇ ਸੁੱਕੇ ਮੇਵਿਆਂ ਆਦਿ ਦੇ ਨਾਂਅ ਸਿੱਖੇ | ਇਸ ਮੌਕੇ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਤੇ ਸੰਸਕਿ੍ਤ ਨਾਲ ਸਬੰਧਿਤ ਵੀਡੀਓਜ਼ ਦਿਖਾਈਆਂ ਗਈਆਂ | ਅਧਿਆਪਕਾਂ ਵਲੋਂ ਤੇਲੰਗਾਨਾ ਰਾਜ ਨਾਲ ਸਬੰਧਿਤ ਸੁਤੰਤਰਤਾ ਸੈਨਾਨੀਆਂ ਅਤੇ ਫ਼ੌਜੀਆਂ, ਕਲਾਕਾਰਾਂ ਸਬੰਧੀ ਜਾਣਕਾਰੀ ਅਧਿਆਪਕਾਂ ਵਲੋਂ ਦਿੱਤੀ ਗਈ | ਵਿਦਿਆਰਥੀਆਂ ਨੇ ਤੇਲੰਗਾਨਾ ਰਾਜ ਦੀਆਂ ਪੇਂਟਿੰਗਜ਼ ਬਣਾਈਆਂ ਅਤੇ ਵੀਡੀਓਜ਼ ਨਾਲ ਵਿਦਿਆਰਥੀਆਂ ਨੇ ਉਥੋਂ ਦੀ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ | ਇਸ ਕੈਂਪ ਦੀ ਸਮਾਪਤੀ 'ਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਸਕੂਲ ਮੁਖੀ ਸਰਿਤਾ ਸਿੰਗਲਾ ਨੇ ਕਿਹਾ ਕਿ ਭਾਰਤ ਅਨੇਕਤਾ ਵਿਚ ਏਕਤਾ ਰੱਖਣ ਵਾਲਾ ਦੇਸ਼ ਹੈ ਤੇ ਇਹੋ ਜਿਹੇ ਉਪਰਾਲਿਆਂ ਨਾਲ ਵਿਦਿਆਰਥੀ ਦੂਸਰੇ ਪ੍ਰਾਂਤਾਂ ਬਾਰੇ ਬਹੁਤ ਗਿਆਨ ਹਾਸਿਲ ਕਰਦੇ ਹਨ | ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਵਿਗਿਆਨਕ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ 'ਤੇ ਕਰਵਾਈ ਵਿਚਾਰ-ਗੋਸ਼ਟੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਅਧਿਆਪਕਾਂ ਲਈ ਗੁਣਵੱਤਾ ਵਾਧਾ ਪ੍ਰੋਗਰਾਮ ਤਹਿਤ ਡਾ. ਜੀਸੂ ਜਸਕਨਵਰ ਤੇ ਡਾ.ਜਸਵੀਰ ਕੌਰ ਦੇ ਪ੍ਰੇਰਨਾ...
Ad Position 24