21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 04-06-2025
ਅਮਲੋਹ, 3 ਜੂਨ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿਖੇ ਰੌਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ | ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਸਭਾ ਦੀ ਸ਼ੁਰੂਆਤ ਕਰਦਿਆਂ ਜੂਨ ਮਹੀਨੇ ਵਿਚ ਆਉਣ ਵਾਲੇ ਦਿਨ ਤਿਉਹਾਰਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਅਮਰ ਸਿੰਘ ਬਿਲਿੰਗ ਵਲੋਂ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਰੋਕੀਆਂ ਗਈਆਂ ਡੀ.ਏ ਦੀਆਂ ਕਿਸ਼ਤਾਂ ਨੂੰ ਪਹਿਲ ਦੇ ਆਧਾਰ 'ਤੇ ਜਾਰੀ ਕਰਨ ਲਈ ਅਪੀਲ ਕੀਤੀ | ਉਨ੍ਹਾਂ ਬੰਦ ਕੀਤੇ ਭੱਤੇ ਲਾਗੂ ਨਾ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ | ਮਾਂਗੇ ਰਾਮ ਵਲੋਂ ਐਲ.ਟੀ.ਸੀ. ਦੀ ਸਹੂਲਤ ਵਿਚ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਰੱਖੇ ਗਏ | ਹਾਕਮ ਰਾਏ ਵਲੋਂ ਬਜ਼ੁਰਗਾਂ ਦੇ ਘਟ ਰਹੇ ਸਤਿਕਾਰ ਅਤੇ ਉਨ੍ਹਾਂ ਪ੍ਰਤੀ ਵਧ ਰਹੀ ਬੇਰੁਖ਼ੀ 'ਤੇ ਚਿੰਤਾ ਜ਼ਾਹਿਰ ਕੀਤੀ | ਪੰਜਾਬ ਸਰਕਾਰ ਵਲੋਂ ਮੀਟਿੰਗਾਂ ਰੱਖ ਕੇ ਵਾਰ-ਵਾਰ ਮੁਲਤਵੀ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਬਲਬੀਰ ਸਿੰਘ ਮੁੱਲਾਂਪੁਰੀ ਨੇ ਗੀਤ, ਅਮਰਜੀਤ ਗਰੇਵਾਲ ਨੇ ਆਮਦਨ ਖ਼ਰਚ ਦਾ ਵੇਰਵਾ ਨਸ਼ਰ ਕੀਤਾ ਅਤੇ ਵਧ ਰਹੇ ਸੜਕ ਹਾਦਸਿਆਂ ਬਾਰੇ ਚਿੰਤਾ ਜ਼ਾਹਿਰ ਕੀਤੀ | ਪ੍ਰਧਾਨ ਰੌਸ਼ਨ ਸੂਦ ਵਲੋਂ ਨਵੇਂ ਜੁੜੇ ਮੈਂਬਰਾਂ ਦਾ ਸਵਾਗਤ ਕੀਤਾ | ਉਨ੍ਹਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਸਰਕਾਰ ਦੀ ਦੋਗਲੀ ਨੀਤੀ ਦੀ ਨਿੰਦਾ ਕੀਤੀ ਅਤੇ ਤਕੜਿਆਂ 'ਤੇ ਕੋਈ ਕਾਰਵਾਈ ਨਾ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ | ਉਨ੍ਹਾਂ ਨੇ ਦੱਸਿਆ ਕਿ ਜਨਤਾ ਵਿਚ ਸਰਕਾਰ ਵਲੋਂ ਲਾਏ ਗਏ ਗੈਰ ਪੰਜਾਬੀ ਚੇਅਰਮੈਨਾਂ ਬਾਰੇ ਵੀ ਭਾਰੀ ਰੋਸ ਹੈ | ਅੰਤ ਵਿਚ ਸਾਰੇ ਮੈਂਬਰਾਂ ਦਾ ਰਾਮ ਸਰਨ ਸੂਦ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਮੱਘਰ ਸਿੰਘ ਸਲਾਣਾ, ਚਰਨਜੀਤ ਸਿੰਘ ਮਾਜਰੀ, ਦੇਵ ਰਾਜ, ਕੇਸਰ ਸਿੰਘ, ਪ੍ਰੇਮ ਚੰਦ, ਰਾਮ ਸਰੂਪ, ਜਸਪਾਲ ਸਿੰਘ ਸੇਵਾਮੁਕਤ ਨਾਇਬ ਤਹਿਸੀਲਦਾਰ, ਕਰਨੈਲ ਸਿੰਘ ਅਕਾਲਗੜ੍ਹ, ਵੀਰ ਸਿੰਘ, ਭੀਮ ਸਿੰਘ, ਜਗਦੀਸ਼ ਸਿੰਘ, ਇੰਦਰਜੀਤ, ਫ਼ਕੀਰ ਚੰਦ, ਜਤਿੰਦਰਪਾਲ, ਮਨੋਹਰ ਲਾਲ, ਗੁਰਮਿੰਦਰ ਪਟਵਾਰੀ, ਭੂਸ਼ਨ ਸੂਦ, ਨਰਿੰਦਰ ਸਿੰਘ, ਗੁਰਮੇਲ ਸਿੰਘ, ਜਗਦੀਸ ਮੋਦੀ, ਅਜਮੇਰ ਸਿੰਘ, ਹਰੀ ਕਿ੍ਸ਼ਨ, ਜੋਰਾ ਸਿੰਘ ਭਾਦਸੋਂ, ਅਮਰਜੀਤ ਸਿੰਘ ਅਤੇ ਤਾਰਾ ਚੰਦ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੂਨ ਬਤੌਰ ਮਲੇਰੀਆ ਵਿਰੋਧੀ ਮਹੀਨਾ ਮਨਾਇਆ ਜਾਵੇਗਾ-ਸਿਵਲ ਸਰਜਨ ਅਗਲੀ ਖ਼ਬਰ ਪਿੰਡ ਤਿੰਬਰਪੁਰ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਰਵਾਇਆ ਜਾਗਰੂਕਤਾ ਪ੍ਰੋਗਰਾਮ
Ad Position 24