ਬਸੀ ਪਠਾਣਾਂ, 3 ਜੂਨ (ਯਤਿੰਦਰ ਮੌਦਗਿਲ)-ਮੇਹਰ ਬਾਬਾ ਚੈਰੀਟੇਬਲ ਟਰੱਸਟ ਬਸੀ ਪਠਾਣਾਂ ਦੇ ਹਾਕੀ ਨਰਸਰੀ ਵਿੰਗ ਵਲੋਂ ਸਥਾਨਕ ਆਈ.ਟੀ.ਆਈ ਮੈਦਾਨ ਵਿਚ ਲਗਾਏ 5 ਰੋਜ਼ਾ ਸਾਲਾਨਾ ਸਮਰ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵਲੋਂ ਕੀਤਾ ਗਿਆ | ਇਸ ਮੌਕੇ ਟਰੱਸਟੀ ਜਨਰਲ ਸੂਰਤ ਸਿੰਘ ਸੰਧੂ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੇਹਰ ਬਾਬਾ ਚੈਰੀਟੇਬਲ ਟਰੱਸਟ ਦੀਆਂ ਸਮਾਜ ਪ੍ਰਤੀ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ | ਡੀ.ਸੀ. ਡਾ.ਸੋਨਾ ਥਿੰਦ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਟਰੱਸਟ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਮੁਲਾਕਾਤ ਦੌਰਾਨ ਹਾਕੀ ਨਰਸਰੀ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ | ਉਨ੍ਹਾਂ ਕਿਹਾ ਇਹ ਕੈਂਪ ਬੱਚਿਆਂ ਤੇ ਹਾਕੀ ਪ੍ਰੇਮੀਆਂ ਲਈ ਆਪਣੇ ਖੇਡ ਹੁਨਰ ਅਤੇ ਜਜ਼ਬੇ ਨੂੰ ਵਧਾਉਣ ਦਾ ਇਕ ਮੌਕਾ ਹੈ | ਇਸ ਮੌਕੇ ਉਦਘਾਟਨੀ ਮੈਚ ਮੇਹਰ ਬਾਬਾ ਹਾਕੀ ਨਰਸਰੀ ਬਸੀ ਪਠਾਣਾਂ ਅਤੇ ਰਾਊਾਡ ਗਲਾਸ ਰੂਪਨਗਰ ਦੀ ਲੜਕਿਆਂ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿਚ ਰਾਊਾਡ ਗਲਾਸ ਰੂਪਨਗਰ ਦੀ ਟੀਮ 5-2 ਨਾਲ ਜੇਤੂ ਰਹੀ | ਇਸ ਕੈਂਪ ਵਿਚ ਐਸ.ਡੀ.ਐਮ. ਬਸੀ ਪਠਾਣਾਂ ਹਰਵੀਰ ਕੌਰ, ਨਾਇਬ ਤਹਿਸੀਲਦਾਰ ਅਵਤਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਕੈਂਪ ਦੌਰਾਨ ਮੈਨੇਜਿੰਗ ਟਰੱਸਟੀ ਹਸਨ ਸਿੰਘ ਮੇਜੀ, ਹਾਕੀ ਕੋਚ ਵਜੀਰ ਚੰਦ, ਤੇਜਿੰਦਰ ਸਿੰਘ, ਹੰਸ ਰਾਜ ਛਾਬੜਾ, ਜਸਬੀਰ ਸਿੰਘ ਨਾਲ ਵੱਡੀ ਗਿਣਤੀ ਵਿਚ ਹਾਕੀ ਪ੍ਰੇਮੀ ਮੌਜੂਦ ਸਨ |