28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗੰਦੇ ਟੋਭੇ 'ਚ ਫਸੀ ਨੀਲ ਗਾਂ ਨੂੰ ਕੱਢ ਕੇ ਜੰਗਲਾਤ ਵਿਭਾਗ ਦੇ ਕੀਤਾ ਹਵਾਲੇ

Ad Position 21
No active advertisement
ਅਜੀਤ ਡੈਸਕ 05-06-2025
ਬਸੀ ਪਠਾਣਾਂ, 4 ਜੂਨ (ਗੌਤਮ)-ਕੱਲ੍ਹ ਸ਼ਾਮ ਵਾਰਡ ਨੰ. 6 ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਪਿਛਲੇ ਪਾਸੇ ਗੰਦੇ ਟੋਭੇ ਵਿਚ ਨੀਲ ਗਾਂ ਦਲਦਲ ਵਿਚ ਫਸੀ ਹੋਈ ਸੀ | ਜਿਸ ਦੀ ਜਾਣਕਾਰੀ ਮੁਹੱਲੇ ਦੇ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੂੰ ਦਿੱਤੀ ਗਈ | ਹੈਪੀ ਨੇ ਬਿਨਾਂ ਦੇਰ ਕੀਤੇ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਨੀਲ ਗਾਂ ਨੂੰ ਟੋਭੇ 'ਚੋਂ ਕੱਢਿਆ | ਸ. ਹੈਪੀ ਨੇ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦਿੱਤੀ | ਉਨ੍ਹਾਂ ਵਲੋਂ ਰਾਤੀਂ ਸਾਢੇ ਨੌ ਵਜੇ ਨੀਲ ਗਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕੀਤਾ ਗਿਆ | ਉਥੇ ਮੌਜੂਦ ਲੋਕਾਂ ਨੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵਲੋਂ ਨਿਭਾਈ ਗਈ ਸੇਵਾ ਦੀ ਸ਼ਲਾਘਾ ਕੀਤੀ | ਇਸ ਮੌਕੇ ਦੀਵਲ ਕੁਮਾਰ ਹੈਰੀ, ਪਿ੍ਤਿਸ਼ ਮਨੀ, ਨੀਰਜ਼ ਬਾਵਾ, ਵਿੱਕੀ ਚਟਨੀ, ਚੰਦਨ ਕੁਮਾਰ ਚੰਦੂ, ਸਨਮਦੀਪ ਸਿੰਘ, ਨੀਤਨ, ਪ੍ਰਮੋਦ, ਫ਼ੌਜੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਕੋਹੜ ਦਾ ਕੀਤਾ ਜਾਵੇਗਾ ਖਾਤਮਾ-ਡਾ. ਬਲਬੀਰ ਸਿੰਘ ਅਗਲੀ ਖ਼ਬਰ ਰਿਮਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੰਜਾਬ ਫ਼ਿਲਮ ਸਿਟੀ ਬਡਾਲੀ ਵਿਖੇ ਉਦਯੋਗਿਕ ਦੌਰਾ
Ad Position 24