28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਲਹਿਰ ਕ੍ਰਾਂਤੀ ਹਿਊਮਨ ਵਿੰਗ ਵੈੱਲਫੇਅਰ ਸੁਸਾਇਟੀ ਨੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 05-06-2025
ਫ਼ਤਹਿਗੜ੍ਹ ਸਾਹਿਬ, 4 ਜੂਨ (ਬਲਜਿੰਦਰ ਸਿੰਘ)-ਲਹਿਰ ਕ੍ਰਾਂਤੀ ਹਿਊਮਨ ਵਿੰਗ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰਹਿੰਦ ਦੇ ਮਿਲਾਪ ਥੈਰੇਪੀ ਸੈਂਟਰ ਵਿਚ ਰਾਜੇਸ਼ ਕੁਮਾਰ ਸੋਨੰੂ ਦੀ ਅਗਵਾਈ ਹੇਠ ਜਨਰਲ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪ੍ਰੋਫੈਸਰ ਰਾਮਵੀਰ ਸਿੰਘ ਨੇ ਰੀਬਨ ਕੱਟ ਕੇ ਕੀਤਾ | ਉਪਰੰਤ ਓਬਰਾਏ ਹਸਪਤਾਲ ਦੀ ਡਾਕਟਰੀ ਟੀਮ ਵਲੋਂ ਲਗਭਗ 90 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ਰਾਜੇਸ਼ ਕੁਮਾਰ ਸੋਨੂੰ ਨੇ ਦੱਸਿਆ ਕਿ ਸੰਸਥਾ ਦਾ ਇਹ ਤੀਸਰਾ ਕੈਂਪ ਹੈ | ਇਸ ਕੈਂਪ ਵਿਚ ਡਾ. ਰੁਬਿੰਦਰ ਕੌਰ ਓਬਰਾਏ ਵਲੋਂ ਔਰਤਾਂ ਦੀਆਂ ਬਿਮਾਰੀਆਂ ਪ੍ਰਤੀ ਔਰਤਾਂ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ਭਗਵਾਨ ਦਾਸ ਵਲੋਂ ਲੋੜਵੰਦ ਮਰੀਜਾਂ ਲਈ ਮੁਫ਼ਤ ਦਵਾਈਆਂ ਲਈ ਵਿਸ਼ੇਸ਼ ਤੌਰ 'ਤੇ ਮਦਦ ਕੀਤੀ ਗਈ | ਇਸ ਮੌਕੇ ਗੁਰਦੀਪ ਕੌਰ ਸਟਾਫ਼ ਨਰਸ, ਖ਼ੁਸ਼ੀ, ਸਰਚੰਦ ਸਿੰਘ ਪ੍ਰਧਾਨ ਲਹਿਰ ਕ੍ਰਾਂਤੀ ਹਿਊਮਨ ਵਿੰਗ ਵੈੱਲਫੇਅਰ ਸੁਸਾਇਟੀ, ਨਰੇਸ਼ ਕੁਮਾਰ, ਓਮ ਪ੍ਰਕਾਸ਼ ਰਿਟਾ.ਆਈ.ਟੀ.ਓ., ਤਰਸੇਮ ਕੁਮਾਰੀ, ਤਜਿੰਦਰ ਸਿੰਘ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਨੇ ਸਫ਼ਲਤਾਪੂਰਵਕ ਮਨਾਇਆ ਪਲੇਸਮੈਂਟ ਦਿਵਸ ਅਗਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਨਾਲ ਰਾਜਨੀਤੀ ਦੇ ਇਕ ਯੁੱਗ ਦਾ ਹੋਇਆ ਅੰਤ-ਸਿੰਗਲਾ
Ad Position 24