ਫ਼ਤਹਿਗੜ੍ਹ ਸਾਹਿਬ, 4 ਜੂਨ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਅਹੁਦੇਦਾਰ ਪਾਰਟੀ ਨਾਲ ਡੱਟ ਕੇ ਖੜ੍ਹੇ ਹਨ ਤੇ ਕੋਈ ਵੀ 'ਆਪ' ਦਾ ਅਹੁਦੇਦਾਰ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ 'ਚ ਸ਼ਾਮਿਲ ਨਹੀਂ ਹੋਇਆ ਤੇ ਬੀਤੇ ਦਿਨੀਂ ਜਿਨ੍ਹਾਂ ਵਿਅਕਤੀਆਂ ਵਲੋਂ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕੀਤੀ ਗਈ, ਉਹ ਪਹਿਲਾਂ ਤੋਂ ਹੀ ਉਕਤ ਪਾਰਟੀ ਨਾਲ ਜੁੜੇ ਹੋਏ ਸਨ, ਨਾ ਕਿ ਆਮ ਆਦਮੀ ਪਾਰਟੀ ਦੇ ਕੋਈ ਅਹੁਦੇਦਾਰ ਤੇ ਵਲੰਟੀਅਰ ਸਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਸਾੌਢਾ ਦੇ ਸਰਪੰਚ ਪਰਵਿੰਦਰ ਸਿੰਘ ਤੇ ਸੁਸਾਇਟੀ ਡਾਇਰੈਕਟਰ ਬੇਅੰਤ ਸਿੰਘ ਨੇ 'ਆਪ' ਨਾਲ ਜੁੜੇ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਆਗੂਆਂ ਨੇ ਪਿੰਡ ਦੇ ਇਕੱਠ ਦੌਰਾਨ ਕਿਹਾ ਕਿ 'ਆਪ' ਦੇ ਵਰਕਰ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹਨ ਤੇ ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਹਲਕਾ ਵਿਧਾਇਕ ਵਲੋਂ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿਕਾਸ ਕਾਰਜ ਵੀ ਵੱਡੀ ਪੱਧਰ 'ਤੇ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਸਿਹਤ, ਸਿੱਖਿਆ ਸਮੇਤ ਹੋਰਨਾਂ ਖੇਤਰਾਂ 'ਚ ਵੱਡੇ ਸੁਧਾਰ ਕੀਤੇ ਗਏ ਹਨ ਤੇ ਭਿ੍ਸ਼ਟਾਚਾਰ ਨੂੰ ਪੂਰੀ ਨੱਥ ਪਾਈ ਜਾ ਰਹੀ ਹੈ, ਜਿਸ ਸਦਕਾ ਹੋਰਨਾਂ ਪਾਰਟੀ 'ਚ ਬੈਚੇਨੀ ਦਾ ਮਾਹੌਲ ਹੈ, ਪਰ ਆਮ ਆਦਮੀ ਪਾਰਟੀ ਦੁਆਰਾ ਕੀਤੇ ਜਾ ਰਹੇ ਕੰਮਾਂ ਸਦਕਾ 'ਆਪ' ਦਾ ਮੁੜ ਸੱਤਾ 'ਚ ਆਉਣਾ ਪੂਰੀ ਤਰ੍ਹਾਂ ਤਹਿ ਹੈ | ਇਸ ਮੌਕੇ ਜਗਦੀਪ ਸਿੰਘ, ਸਨਦੀਪ ਸਿੰਘ, ਮੇਜਰ ਸਿੰਘ ਤੇ ਦਰਸ਼ਨ ਸਿੰਘ (ਸਾਰੇ ਪੰਚ), ਜਗਵੀਰ ਸਿੰਘ ਜੱਗੀ, ਡਾਇਰੈਕਟਰ ਨਿਰਮਲ ਸਿੰਘ, ਹਰਵਿੰਦਰ ਸਿੰਘ ਪਟਵਾਰੀ, ਗੁਰਦੀਪ ਸਿੰਘ ਭੱਟੀ, ਤਰਨਾ ਸਿੰਘ, ਗੁਰਵੀਰ ਸਿੰਘ, ਪ੍ਰਧਾਨ ਸੁੱਚਾ ਸਿੰਘ, ਗਿਆਨੀ ਅਵਤਾਰ ਸਿੰਘ, ਗੋਗੀ ਸਿੰਘ, ਬਲਾਕ ਪ੍ਰਧਾਨ ਰਜਿੰਦਰ ਸਿੰਘ, ਮਲਕੀਤ ਸਿੰਘ ਫ਼ੌਜੀ, ਸੋਨੂੰ ਸਿੰਘ, ਅਮਨਿੰਦਰ ਸਿੰਘ, ਬੰਟੀ ਸਿੰਘ, ਮਹਿਮਾ ਸਿੰਘ, ਗੁਰਮੁੱਖ ਸਿੰਘ, ਜਾਬ ਸਿੰਘ, ਜਸਵਿੰਦਰ ਕੁਮਾਰ, ਨੇਕ ਸਿੰਘ, ਬੱਬਰ ਸਿੰਘ, ਇੰਦਰਜੀਤ ਸਿੰਘ, ਬਿੱਲਾ ਸਿੰਘ, ਸੋਨੀ ਸਿੰਘ, ਪਰਗਟ ਸਿੰਘ, ਹਰਿੰਦਰ ਸਿੰਘ ਲੱਖੀ, ਮੋਗਲੀ, ਕਾਲਾ ਸਿੰਘ, ਇੰਦਰਪ੍ਰੀਤ ਸਿੰਘ, ਜ਼ੈਲੀ ਸਿੰਘ, ਰੋਡਾ ਸਿੰਘ, ਹੈਰੀ, ਅਰਮਨਦੀਪ ਸਿੰਘ, ਜਸਮੀਤ ਸਿੰਘ, ਜਸਪ੍ਰੀਤ ਸਿੰਘ, ਰਵੀ, ਅਰਸ਼ਪ੍ਰੀਤ ਸਿੰਘ, ਇਕਵਿੰਦਰ ਸਿੰਘ, ਮਨਪ੍ਰੀਤ ਸਿੰਘ, ਨਜ਼ਮਾ, ਰੋਸ਼ਨੀ, ਕਰਨੈਲ ਕੌਰ, ਰਾਜ ਰਾਣੀ, ਗੁਰਪ੍ਰੀਤ ਕੌਰ, ਜਰਨੈਲ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਜਸਵੀਰ ਕੌਰ ਤੇ ਇੰਦਰਜੀਤ ਸਿੰਘ ਕੈਨੇਡਾ ਹਾਜ਼ਰ ਸਨ |