27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨੀਲੇ ਕਾਰਡ ਕੱਟਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਸਿਆਸਤ ਕਰ ਰਹੀ ਹੈ-ਗੁਰੂ, ਰਾਣਾ, ਰਾਜੀਵ

Ad Position 21
No active advertisement
ਜਾਣਕਾਰੀ ਦਿੰਦੇ ਹੋਏ ਦਰਬਾਰਾ ਸਿੰਘ ਗੁਰੂ, ਡਾ. ਜਗਦੀਪ ਸਿੰਘ ਰਾਣਾ, ਰਾਜੀਵ ਅਹੂਜਾ ਅਤੇ ਹੋਰ | ਅਜੀਤ ਤਸਵੀਰ <br/> 30-08-2025
ਖਮਾਣੋਂ, 29 ਅਗਸਤ (ਜੋਗਿੰਦਰ ਪਾਲ)-ਪੰਜਾਬ ਵਿਚ ਨੀਲੇ ਕਾਰਡਾਂ ਦੇ ਕੱਟਣ ਨੂੰ ਲੈ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਸਿਰਫ਼ ਸਿਆਸਤ ਹੀ ਕਰ ਰਹੀ ਹੈ ਜਿਸ ਦੀ ਮਾਰ ਗ਼ਰੀਬ ਵਰਗ ਨੂੰ ਝੱਲਣੀ ਪੈ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਦਰਬਾਰਾ ਸਿੰਘ ਗੁਰੂ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾਂ ਸ਼੍ਰੋਮਣੀ ਅਕਾਲੀ ਦਲ, ਡਾ.ਜਗਦੀਪ ਸਿੰਘ ਰਾਣਾ ਸਟੇਟ ਡੈਲੀਗੇਟ, ਰਾਜੀਵ ਅਹੂਜਾ ਮੀਤ ਪ੍ਰਧਾਨ ਨਗਰ ਪੰਚਾਇਤ ਖਮਾਣੋਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਇਹ ਪ੍ਰਚਾਰ ਕਰਨਾ ਕਿ ਗ਼ਰੀਬਾਂ ਦਾ ਇਕ ਵੀ ਕਾਰਡ ਨਹੀਂ ਕੱਟਣ ਦਿੱਤਾ ਜਾਵੇਗਾ, ਕੋਰੀ ਸਿਆਸਤ ਤੋਂ ਪ੍ਰੇਰਿਤ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਬਾਦਲ ਸਰਕਾਰ ਵੇਲੇ ਗ਼ਰੀਬ ਕਾਰਡ ਧਾਰਕਾਂ ਨੂੰ ਹਰੇਕ ਪਰਿਵਾਰ ਦੇ ਪ੍ਰਤੀ ਜੀਅ ਨੂੰ ਦੋ ਰੁਪਏ ਪ੍ਰਤੀ ਕਿੱਲੋ ਦਿੱਤੀ ਜਾਣ ਵਾਲੀ ਪੰਜ ਕਿੱਲੋ ਕਣਕ ਦੀ ਸਕੀਮ ਹੁਣ ਦੀ ਸਰਕਾਰ ਵਲੋਂ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ ਅਤੇ ਦਾਲ ਵੀ ਨਹੀਂ ਦਿੱਤੀ ਜਾ ਰਹੀ, ਭਾਵ ਕਾਰਡ ਧਾਰਕਾਂ ਨੂੰ ਹੁਣ ਦੀ ਪੰਜਾਬ ਸਰਕਾਰ ਵਲੋਂ ਕੁਝ ਵੀ ਨਹੀਂ ਦਿੱਤਾ ਜਾ ਰਿਹਾ | ਪੰਜ ਕਿੱਲੋ ਪ੍ਰਤੀ ਜੀਅ ਮੁਫ਼ਤ ਕਣਕ ਜੋ ਬਾਦਲ ਸਰਕਾਰ ਵੇਲੇ ਵੀ ਦਿੱਤੀ ਜਾ ਰਹੀ ਸੀ, ਉਹ ਕੇਂਦਰ ਸਰਕਾਰ ਵਲੋਂ ਦਿੱਤੀ ਜਾ ਰਹੀ ਹੈ ਅਤੇ ਭਗਵੰਤ ਮਾਨ ਸਰਕਾਰ ਦਾ ਉਸ ਵਿਚ ਕੋਈ ਹਿੱਸਾ ਨਹੀਂ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮੁਫ਼ਤ ਕਣਕ ਦੀ ਸਕੀਮ ਵਿਚ ਹਰ ਕਾਰਡ ਧਾਰਕ ਦਾ ਈ-ਕੇ. ਵਾਈ. ਸੀ ਹੋਣਾ ਲਾਜ਼ਮੀ ਹੈ | ਇਸ 'ਤੇ ਕਾਰਡ ਧਾਰਕ ਦਾ ਕੋਈ ਪੈਸਾ ਨਹੀਂ ਲੱਗਣਾ | ਇਹ ਰਾਜ ਸਰਕਾਰ ਯਾਨੀ ਭਗਵੰਤ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਕਾਰਡ ਧਾਰਕ ਨੂੰ ਈ-ਕੇਵਾਈਸੀ ਕਰੇ | ਜੇਕਰ ਰਾਜ ਸਰਕਾਰ ਆਪਣੀ ਇਹ ਜ਼ਿੰਮੇਵਾਰੀ ਨਿਭਾ ਦੇਵੇ ਤਾਂ ਕਿਸੇ ਵੀ ਕਾਰਡ ਧਾਰਕ ਦੀ ਕਣਕ ਨਹੀਂ ਕੱਟੀ ਜਾਵੇਗੀ | ਇਸ ਲਈ ਸਰਕਾਰ ਦੀ ਨਾਲਾਇਕੀ ਕਾਰਨ ਹੀ ਗ਼ਰੀਬ ਕਾਰਡ ਧਾਰਕਾਂ ਦੀ ਈ-ਕੇਵਾਈਸੀ ਨਾ ਹੋਣ ਕਾਰਨ ਉਨ੍ਹਾਂ ਪਰਿਵਾਰਾਂ ਨੂੰ ਕਣਕ ਨਹੀਂ ਮਿਲ ਰਹੀ | ਇਸ ਮੌਕੇ ਮਨਪ੍ਰੀਤ ਸਿੰਘ ਮੰਪੀ ਸਰਕਲ ਪ੍ਰਧਾਨ, ਬਹਾਦਰ ਸਿੰਘ ਸਾਬਕਾ ਐਮ.ਸੀ., ਤਿ੍ਲੋਚਨ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਗੁਰਮੀਤ ਸਿੰਘ, ਨਾਗਰ ਸਿੰਘ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ, ਅਮਨਪ੍ਰੀਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਹੋਈ ਮੀਟਿੰਗ <br/> ਅਗਲੀ ਖ਼ਬਰ ਵਿਧਾਇਕ ਰੁਪਿੰਦਰ ਹੈਪੀ ਤੇ ਚੇਅਰਮੈਨ ਅਜੈ ਲਿਬੜਾ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ <br/...
Ad Position 24