17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੋਦੀ ਹਕੂਮਤ ਹਊਮੈ ਭਰੇ ਵਤੀਰੇ ਨੂੰ ਛੱਡ ਕੇ ਆਪਣੇ ਲੋਕਾਂ ਨਾਲ ਬੇਇਨਸਾਫ਼ੀਆਂ ਬੰਦ ਕਰੇ-ਮਾਨ

Ad Position 21
No active advertisement
ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) <br/> 31-08-2025
ਫ਼ਤਹਿਗੜ੍ਹ ਸਾਹਿਬ, 30 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿਚ ਕਿਹਾ ਕਿ ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਜਪਾ ਹਕੂਮਤ ਜਿਵੇਂ ਨਫ਼ਰਤ ਅਧੀਨ ਪੰਜਾਬੀਆਂ ਤੇ ਸਿੱਖਾਂ ਨੂੰ ਮਾਲੀ ਤੌਰ 'ਤੇ ਮਜ਼ਬੂਤ ਕਰਨ ਵਿਚ ਸਾਜਸ਼ੀ ਢੰਗਾਂ ਰਾਹੀਂ ਅੜਿੱਕਾ ਬਣਦੀ ਆ ਰਹੀ ਹੈ | ਉਸੇ ਸੋਚ ਅਧੀਨ ਨਾ ਤਾਂ ਪੰਜਾਬ ਸੂਬੇ ਨੂੰ ਕੋਈ ਵੀ ਵੱਡੀ ਇੰਡਸਟਰੀ ਦਿੱਤੀ ਜਾ ਰਹੀ ਹੈ, ਨਾ ਜੀ.ਐਸ.ਟੀ ਦੇ ਕਰੋੜਾਂ ਰੁਪਏ ਪੰਜਾਬ ਦੇ ਫ਼ੰਡ ਜਾਰੀ ਕੀਤੇ ਜਾ ਰਹੇ ਹਨ, ਨਾ ਕੇਂਦਰੀ ਪੂਲ 'ਚੋਂ ਸਟੇਟਾਂ ਨੂੰ ਦਿੱਤੀ ਜਾਣ ਵਾਲੀ ਮਾਲੀ ਮਦਦ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਰਹੱਦਾਂ ਖੋਲ੍ਹ ਕੇ ਸਾਡੀਆਂ ਫਸਲਾਂ ਤੇ ਵਪਾਰੀਆਂ ਦੇ ਉਤਪਾਦ ਦੀ ਕੌਮਾਂਤਰੀ ਮੰਡੀ ਵਿਚ ਖੁੱਲ੍ਹੀ ਵਿੱਕਰੀ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ | ਇਨ੍ਹਾਂ ਹੁਕਮਰਾਨਾਂ ਵਲੋਂ ਮੰਦਭਾਵਨਾ ਅਧੀਨ ਇੰਡਸ ਵਾਟਰ ਟਰੀਟੀ ਦਾ ਘਾਣ ਕਰਕੇ ਜੋ ਪਾਕਿਸਤਾਨ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਜਾ ਰਹੇ ਪਾਣੀ ਨੂੰ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ, ਹੁਣ ਜਦੋਂ ਲੱਖਾਂ, ਕਰੋੜਾਂ ਕਿਊਸਕ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ, ਉਸ ਨੂੰ ਮੋਦੀ ਹਕੂਮਤ ਰੋਕ ਕੇ ਦਿਖਾਵੇ | ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਮੋਦੀ ਹਕੂਮਤ ਕੁਦਰਤ ਦੀਆਂ ਖੇਡਾਂ ਤੋਂ ਸਬਕ ਲੈ ਕੇ ਆਪਣੇ ਅੜੀਅਲ ਤੇ ਹਉਮੈ ਭਰੇ ਵਤੀਰੇ ਨੂੰ ਛੱਡ ਕੇ ਆਪਣੇ ਲੋਕਾਂ ਨਾਲ ਬੇਇਨਸਾਫ਼ੀਆਂ ਕਰਨਾ ਬੰਦ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦਾ ਬੀ.ਬੀ.ਐਮ.ਬੀ. 'ਤੇ ਸੀ.ਆਈ.ਐਸ.ਐਫ. ਤਾਇਨਾਤ ਕਰਨ ਦਾ ਫ਼ੈਸਲਾ ਸੂਬਿਆਂ ਦੇ ਅਧਿਕਾਰ ਖੇਤਰ 'ਚ ਸਿੱਧੀ ਦਖ... ਅਗਲੀ ਖ਼ਬਰ ਅਵਾਰਾ ਕੁੱਤਿਆਂ ਨੂੰ ਨੱਥ ਕੌਣ ਪਾਵੇਗਾ-ਲੈਕ. ਕੁਲਦੀਪ ਸਿੰਘ, ਰਾਜਨ ਸ਼ਰਮਾ
Ad Position 24