19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੰਤ ਰਾਮਪਾਲ ਦੇ ਅਵਤਾਰ ਦਿਵਸ ਸਮਾਗਮ ਸੰਬੰਧੀ ਸਤਲੋਕ ਆਸ਼ਰਮ ਖਮਾਣੋਂ ਦੇ ਸੇਵਾਦਾਰਾਂ ਦੀ ਮੀਟਿੰਗ <br/>

Ad Position 21
No active advertisement
ਸੰਤ ਰਾਮਪਾਲ ਦੇ ਅਵਤਾਰ ਦਿਵਸ ਸਮਾਗਮ ਸੰਬੰਧੀ ਸਤਲੋਕ ਆਸ਼ਰਮ ਖਮਾਣੋਂ ਦੇ ਸੇਵਾਦਾਰ ਜਾਣਕਾਰੀ ਦਿੰਦੇ ਹੋਏ | ਤਸਵੀਰ: ਜੋਗਿੰਦਰ ਪਾਲ <br/> 04-09-2025
ਖਮਾਣੋਂ, 3 ਸਤੰਬਰ (ਜੋਗਿੰਦਰ ਪਾਲ)-ਪੂਰੇ ਭਾਰਤ ਭਰ ਵਿਚ 6, 7 ਅਤੇ 8 ਸਤੰਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਸੰਤ ਰਾਮਪਾਲ ਜੀ ਮਹਾਰਾਜ ਦੇ ਅਵਤਾਰ ਦਿਵਸ ਸਮਾਗਮ ਸਬੰਧੀ ਸਤਲੋਕ ਆਸ਼ਰਮ ਖਮਾਣੋਂ ਵਿਖੇ ਆਸ਼ਰਮ ਦੇ ਸੇਵਾਦਾਰਾਂ ਦੀ ਅਹਿਮ ਮੀਟਿੰਗ ਹੋਈ | ਸਮਾਗਮ ਦੀ ਸਮੁੱਚੀ ਰੂਪ ਰੇਖਾ, ਆਉਣ ਵਾਲੇ ਸ਼ਰਧਾਲੂਆਂ ਦੇ ਲਈ ਕੀਤੇ ਜਾਣ ਵਾਲੀ ਪ੍ਰਬੰਧਾਂ, ਵਿਸ਼ੇਸ਼ ਸੁਵਿਧਾਵਾਂ, ਖ਼ੂਨਦਾਨ ਕੈਂਪਾਂ ਦੇ ਆਯੋਜਨ ਅਤੇ ਸੁਰੱਖਿਆ ਵਿਵਸਥਾ ਸਬੰਧੀ ਪੱਖਾਂ 'ਤੇ ਚਰਚਾ ਹੋਈ | ਅੱਜ ਦੀ ਮੀਟਿੰਗ ਵਿਚ ਪੰਜਾਬ ਭਰ ਤੋਂ ਵੱਖ-ਵੱਖ ਜ਼ਿਲਿ੍ਹਆਂ ਦੇ ਸੇਵਾਦਾਰ ਸ਼ਾਮਿਲ ਹੋਏ ਜਿਨ੍ਹਾਂ ਨੂੰ ਲਗਭਗ 30 ਅਲੱਗ ਅਲੱਗ ਵਿੰਗ ਬਣਾ ਕੇ ਸੇਵਾ ਲਈ ਟੀਮਾਂ ਬਣਾਈਆਂ ਗਈਆਂ | ਸੇਵਾਦਾਰਾਂ ਨੇ ਦੱਸਿਆ ਕਿ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਪੂਰੇ ਭਾਰਤ ਦੇ ਨਾਲ ਨਾਲ ਨੇਪਾਲ ਸਮੇਤ 12 ਸਤਲੋਕ ਆਸ਼ਰਮਾਂ ਵਿਚ 6, 7 ਅਤੇ 8 ਸਤੰਬਰ ਨੂੰ ਸੰਤ ਰਾਮਪਾਲ ਜੀ ਦਾ 75ਵਾਂ ਅਵਤਾਰ ਦਿਵਸ ਮਨਾਇਆ ਜਾ ਰਿਹਾ ਹੈ | ਪੰਜਾਬ ਵਿਚ ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਸਤਲੋਕ ਆਸ਼ਰਮ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਸਮਾਗਮ ਹੋਣਗੇ ਜਿਸਦੇ ਤਹਿਤ 6 ਸਤੰਬਰ ਨੂੰ ਸੰਤ ਗਰੀਬ ਦਾਸ ਜੀ ਮਹਾਰਾਜ ਜੀ ਦੀ ਅੰਮਿ੍ਤਬਾਣੀ ਦੇ ਪਾਠ ਪ੍ਰਕਾਸ਼ ਹੋਣਗੇ, 7 ਸਤੰਬਰ ਨੂੰ ਵੱਡੇ ਪੱਧਰ 'ਤੇ ਖੂਨਦਾਨ ਕੈਂਪ ਅਤੇ ਦਹੇਜ ਰਹਿਤ ਵਿਆਹ ਅਯੋਜਿਤ ਕੀਤੇ ਜਾਣਗੇ | 8 ਸਤੰਬਰ ਨੂੰ ਸੰਤ ਗ਼ਰੀਬ ਦਾਸ ਜੀ ਦੀ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਸੰਤ ਰਾਮਪਾਲ ਜੀ ਮਹਾਰਾਜ ਤਿੰਨੇ ਦਿਨ ਵਰਚੂਅਲ ਤੌਰ 'ਤੇ ਸਤਿਸੰਗ ਕਰਨਗੇ | ਤਿੰਨੇ ਦਿਨ ਸ਼ੁੱਧ ਦੇਸੀ ਘਿਓ ਦਾ ਭੰਡਾਰਾ ਅਤੇ ਲੱਡੂ ਅਤੇ ਜਲੇਬੀ ਦਾ ਪ੍ਰਸ਼ਾਦ ਅਤੁੱਟ ਵਰਤਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੀਤੀ ਅਰਦਾਸ <br/>... ਅਗਲੀ ਖ਼ਬਰ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਗਊਆਂ ਦੇ ਚਾਰੇ ਲਈ ਭੇਜੀ ਸਹਾਇਤਾ ਰਾਸ਼ੀ ਸੌਂਪੀ <br/>
Ad Position 24