19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਤਹਿਸੀਲਦਾਰ ਨੂੰ ਤਰਪਾਲਾਂ ਸੌਂਪੀਆਂ <br/>

Ad Position 21
No active advertisement
ਹੜ੍ਹ ਪੀੜਤਾਂ ਦੀ ਮਦਦ ਲਈ ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਤਹਿਸੀਲਦਾਰ ਨੂੰ ਤਰਪਾਲਾਂ ਦਿੰਦੇ ਹੋਏ | ਅਜੀਤ ਤਸਵੀਰ <br/> 04-09-2025
ਸਮਾਣਾ, 3 ਸਤੰਬਰ (ਪ੍ਰੀਤਮ ਸਿੰਘ ਨਾਗੀ)-ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਇਕ ਸਰਾਹਣਯੋਗ ਕਦਮ ਚੁੱਕਿਆ ਗਿਆ ਹੈ | ਕਲੱਬ ਨੇ ਸਥਾਨਕ ਤਹਿਸੀਲ ਦਫ਼ਤਰ ਵਿਖੇ ਜਾ ਕੇ ਤਹਿਸੀਲਦਾਰ ਸਰਵੇਸ਼ ਰਾਜਨ ਅਤੇ ਪਟਵਾਰੀ ਮਲਕਾਨਾ ਸਮਾਣਾ ਗੌਰਵ ਕੁਮਾਰ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਤਿਰਪਾਲਾਂ ਦਿੱਤੀਆਂ | ਇਹ ਕਾਰਜ ਕਲੱਬ ਦੇ ਪ੍ਰਧਾਨ ਅਨੂਪ ਗੋਇਲ ਦੀ ਅਗਵਾਈ ਹੇਠ ਕੀਤਾ ਗਿਆ | ਤਹਿਸੀਲਦਾਰ ਨੇ ਲਾਇਨਜ਼ ਕਲੱਬ ਸਮਾਣਾ ਗੋਲਡ ਦੀ ਇਸ ਪਹਿਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਹਿਯੋਗ ਜ਼ਰੂਰਤਮੰਦਾਂ ਲਈ ਅਸਲ ਰਾਹਤ ਸਾਬਤ ਹੋਵੇਗਾ | ਇਸ ਮੌਕੇ ਕਲੱਬ ਦੇ ਪ੍ਰਧਾਨ ਅਨੂਪ ਗੋਇਲ ਅਤੇ ਸਕੱਤਰ ਮਨੀਸ਼ ਸਿੰਗਲਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਕਈ ਪਰਿਵਾਰਾਂ ਦੇ ਘਰ ਉੱਜੜ ਗਏ ਹਨ ਅਤੇ ਤਿਰਪਾਲਾਂ ਉਨ੍ਹਾਂ ਨੂੰ ਅਸਥਾਈ ਛੱਤ ਪ੍ਰਦਾਨ ਕਰਨ ਵਿਚ ਸਹਾਇਤਾ ਕਰਨਗੀਆਂ | ਇਸ ਮੌਕੇ 'ਤੇ ਕਲੱਬ ਦੇ ਐਮ.ਜੇ.ਐਫ. ਲਾਇਨ ਗੌਰਵ ਅਗਰਵਾਲ ਅਤੇ ਬਾਰ ਕੌਂਸਲ ਪ੍ਰਧਾਨ ਐਡ. ਨਵਦੀਪ ਢਿੱਲੋਂ ਵੀ ਮੌਜੂਦ ਸਨ | ਰੀਜਨ ਚੇਅਰਮੈਨ ਲਾਇਨ ਲਵ ਮਿੱਤਲ ਅਤੇ ਜੋਨ ਚੇਅਰਮੈਨ ਮੋਹਿਤ ਗਰਗ ਨੇ ਵੀ ਭਵਿੱਖ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਹਰੇਕ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਖਮਾਣੋਂ ਮੇਲੇ ਵਾਲੀ ਵਿਖੇ ਇਲਾਕਾ ਵਾਸੀਆਂ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਭਾਰੀ ਬਾਰਿਸ਼ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿਗੀ <br/>
Ad Position 24