ਨਾਭਾ, 3 ਸਤੰਬਰ (ਕਰਮਜੀਤ ਸਿੰਘ)-ਭਾਰੀ ਬਾਰਿਸ਼ ਹੋਣ ਕਾਰਨ ਨਾਭਾ ਦੇ ਪਿੰਡ ਭੋਜੋ ਮਾਜਰੀ ਵਿਖੇ ਗਰੀਬ ਬਜ਼ੁਰਗ ਸ਼ਮਸ਼ੇਰ ਸਿੰਘ ਜਰਨੈਲ ਕੌਰ ਜੋੜੇ ਦੀ ਘਰ ਦੀ ਛੱਤ ਡਿਗਣ ਨਾਲ ਕਾਫੀ ਵੱਡਾ ਨੁਕਸਾਨ ਹੋਇਆ | ਇਸ ਦਾ ਜਾਇਜ਼ਾ ਲੈਣ ਲਈ ਡੀ.ਐਸ.ਪੀ. ਨਾਭਾ ਮਨਦੀਪ ਕੌਰ ਉਸ ਗਰੀਬ ਜੋੜੇ ਦੇ ਘਰ ਪਹੁੰਚੇ, ਘਰ ਦੇ ਹਾਲਾਤ ਵੇਖ ਡੀ.ਐਸ.ਪੀ. ਨਾਭਾ ਮਨਦੀਪ ਕੌਰ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਅਤੇ ਬਾਕੀ ਮੁਲਾਜ਼ਮਾਂ ਨਾਲ ਗੱਲ ਕਰਕੇ ਇਸ ਬਜ਼ੁਰਗ ਜੋੜੇ ਦੀ ਛੱਤ ਪਾਉਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਮੈਂ ਬਾਕੀ ਪੁਲਿਸ ਮੁਲਾਜ਼ਮਾਂ ਨਾਲ ਗੱਲ ਕਰਾਂਗੀ ਕਿ ਉਹ ਆਪਣੀ ਤਨਖਾਹ 'ਚੋਂ ਵੀ ਕੁਝ ਨਾ ਕੁਝ ਯੋਗਦਾਨ ਜਰੂਰ ਪਾਉਣ | ਇਸ ਮੌਕੇ 'ਤੇ ਬਜ਼ੁਰਗ ਜੋੜੇ ਅਤੇ ਪਰਿਵਾਰਕ ਮੈਂਬਰਾਂ ਨੇ ਡੀ.ਐਸ.ਪੀ. ਨਾਭਾ ਮਨਦੀਪ ਕੌਰ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ |