11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਲਕਾ ਅਮਲੋਹ ਦਾ ਹਰ ਵਰਕਰ ਤੇ ਆਗੂ ਆਪਣਾ ਯੋਗਦਾਨ ਪਾਵੇ- ਰਾਜੂ ਖੰਨਾ

Ad Position 21
No active advertisement
ਪਿੰਡ ਖਨਿਆਣ ਵਿਚ ਹੋਈ ਮੀਟਿੰਗ ਵਿਚ ਸ਼ਾਮਿਲ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਈ ਰਵਿੰਦਰ ਸਿੰਘ ਖ਼ਾਲਸਾ 'ਤੇ ਪਾਰਟੀ ਅਹੁਦੇਦਾਰ 'ਤੇ ਵਰਕਰ | (ਸੱਜੇ) ਪਿੰਡ ਕਪੂਰਗੜ੍ਹ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ | ਅਜੀਤ ਤਸਵੀਰਾਂ <br/> 05-09-2025
ਅਮਲੋਹ, 4 ਸਤੰਬਰ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ, ਹਰਪ੍ਰੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਅੰਦਰ ਜ਼ੋਨ ਪੱਧਰ 'ਤੇ ਪਿੰਡ ਖਨਿਆਣ, ਕਲਾਲਮਾਜਰਾ ਤੇ ਕਪੂਰਗੜ੍ਹ ਵਿਖੇ ਪਾਰਟੀ ਵਰਕਰਾਂ 'ਤੇ ਆਗੂਆਂ ਨਾਲ ਭਰਵੀਆਂ ਮੀਟਿੰਗਾਂ ਕਰਕੇ ਜਿੱਥੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਅਪੀਲ ਕੀਤੀ, ਉੱਥੇ ਆਉਣ ਵਾਲੀਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰਧਾਨ ਚੋਣਾਂ ਸਬੰਧੀ ਵਰਕਰਾਂ 'ਤੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪਿੰਡ ਪੱਧਰ 'ਤੇ ਬੂਥ ਕਮੇਟੀਆਂ ਬਣਾਉਣ ਦੀ ਗੱਲ ਵੀ ਆਖੀ | ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਅੱਜ ਜਿਹੜੇ ਮੁਸ਼ਕਿਲ ਭਰੇ ਹਾਲਾਤਾਂ 'ਚੋਂ ਲੰਘ ਰਿਹਾ ਹੈ, ਉਨ੍ਹਾਂ ਪ੍ਰਤੀ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਕੋਈ ਧਿਆਨ ਦੇ ਰਹੀ ਹੈ | ਜੇਕਰ ਅੱਜ ਹੜ੍ਹ ਪੀੜਤਾਂ ਦਾ ਦੁੱਖ ਦਰਦ ਸਮਝ ਰਿਹਾ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਹੈ | ਰਾਜੂ ਖੰਨਾ ਨੇ ਕਿਹਾ ਕਿ ਅੱਜ ਇਸ ਸੰਕਟ ਦੇ ਸਮੇਂ ਵਿਚ ਹਰ ਵਰਕਰ 'ਤੇ ਆਗੂ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਕੁਝ ਧਰਵਾਸ ਮਿਲ ਸਕੇ | ਹਲਕੇ ਦੇ ਸਮੁੱਚੇ ਵਰਕਰਾਂ 'ਤੇ ਆਗੂਆਂ ਵਲੋਂ ਜਿੱਥੇ ਵੱਖ-ਵੱਖ ਪਿੰਡਾਂ ਵਿਚ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਉੱਥੇ ਨਵ-ਨਿਯੁਕਤ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਬਿੰਦਾ ਮਾਜਰੀ, ਹਰਿੰਦਰ ਸਿੰਘ ਦੀਵਾ ਤੇ ਡਾ. ਅਰਜਨ ਸਿੰਘ ਅਮਲੋਹ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਤੋਖ ਸਿੰਘ ਜੰਜੂਆ, ਸੱਜਣ ਸਿੰਘ ਰਾਮਗੜ੍ਹ, ਮਹਿੰਦਰ ਸਿੰਘ, ਰਾਜੂ ਬਾਬਾ ਖਨਿਆਣ, ਕਰਮ ਸਿੰਘ ਘੁਟੀਂਡ, ਜਰਨੈਲ ਸਿੰਘ ਨੰਬਰਦਾਰ ਰਾਮਗੜ੍ਹ, ਕੁਲਜੀਤ ਸਿੰਘ ਮਾਜਰਾ, ਸਾਧੂ ਸਿੰਘ ਰਤਨਪਾਲੋ, ਕਸ਼ਮੀਰਾ ਸਿੰਘ ਸੋਨੀ, ਗੁਰਦੀਪ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਰਾਏਪੁਰ ਅਰਾਈਆਂ, ਗੁਰਮੀਤ ਸਿੰਘ ਨੰਬਰਦਾਰ, ਅਮਰਜੀਤ ਸਿੰਘ ਮਾਜਰੀ ਅਰਾਈਆਂ, ਅਵਤਾਰ ਸਿੰਘ ਨੰਬਰਦਾਰ ਤੰਗਰਾਲਾ, ਪ੍ਰਗਟ ਸਿੰਘ, ਅਮੋਲਕ ਸਿੰਘ ਕੰਜਾਰੀ, ਮਨਪ੍ਰੀਤ ਸਿੰਘ ਮਾਜਰੀ, ਹਰਚੰਦ ਸਿੰਘ ਕਪੂਰਗੜ, ਰਾਜਿੰਦਰ ਸਿੰਘ ਬਿੱਟੂ, ਰੁਪਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦੂ, ਬਲਜੀਤ ਸਿੰਘ ਕਪੂਰਗੜ੍ਹ, ਜਗਤਾਰ ਸਿੰਘ ਜੱਗੀ, ਬਲਵੀਰ ਸਿੰਘ, ਜੋਰਾ ਸਿੰਘ ਰਤਨਪਾਲੋ, ਮਹਿੰਦਰ ਸਿੰਘ ਤੰਗਰਾਲਾ, ਨਾਹਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਟਿੱਬੀ, ਨਾਜ਼ਰ ਸਿੰਘ ਕਲਾਲਮਾਜਰਾ, ਸ਼ੇਰ ਸਿੰਘ ਮਹਿਮੂਦਪੁਰ, ਦਰਸ਼ਨ ਸਿੰਘ ਹਿੰਮਤਗੜ੍ਹ ਅਤੇ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚੁਣੇ ਨੁਮਾਇੰਦੇ ਦਾ ਝੂਠਾ ਪੁਲਿਸ ਮੁਕਾਬਲਾ ਬਣਾਏ ਜਾਣ ਦੇ ਖ਼ਦਸ਼ੇ ਨਾਲ ਕੇਜਰੀਵਾਲ ਦਾ ਪੰਜਾਬੀਆਂ ਪ੍ਰਤੀ ਰਵੱਈਆ ਹੋਇਆ ਜਨ... ਅਗਲੀ ਖ਼ਬਰ ਕਿ੍ਸ਼ਨ ਸੁਦਾਮਾ ਮੰਡਲੀ ਨੇ ਸ੍ਰੀ ਕਿ੍ਸ਼ਨਾ ਗਊਸ਼ਾਲਾ ਸੰਗਤਪੁਰਾ ਵਿਖੇ ਕੀਤਾ ਲੜੀਵਾਰ ਕੀਰਤਨ
Ad Position 24