ਖਮਾਣੋਂ, 4 ਸਤੰਬਰ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸ਼ਲ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਪ੍ਰਲਾਦ ਸਿੰਘ ਅਜਨੇਰ ਨੇ ਕਿਹਾ ਕਿ ਜਿਸ ਤਰ੍ਹਾਂ ਇਕ ਵੀਡੀਓ ਜਨਤਕ ਕਰਦਿਆਂ ਹਲਕਾ ਸਨੌਰ ਦੇ ਮੌਜੂਦਾ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਉਹ ਬੀਤੇ ਦਿਨ ਪੁਲਿਸ ਦੀ ਮੌਜੂਦਗੀ 'ਚੋਂ ਇਸ ਲਈ ਫ਼ਰਾਰ ਹੋ ਗਏ ਸਨ ਕਿ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਪੰਜਾਬ ਪੁਲਿਸ ਜੋ ਵੱਡੀ ਗਿਣਤੀ 'ਚ ਉਸ ਘਰ 'ਚ ਕੰਧਾਂ ਟੱਪ ਕੇ ਦਾਖ਼ਲ ਹੋਈ ਸੀ | ਜਿਸ ਤੋਂ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੀ ਹੜ੍ਹਾਂ ਦੇ ਮਾਮਲੇ 'ਚ ਨੁਕਤਾਚੀਨੀ ਕੀਤੇ ਜਾਣ ਤੋਂ ਕੇਜਰੀਵਾਲ ਬੇਹੱਦ ਬੌਖਲਾਹਟ 'ਚ ਆ ਗਏ | ਜਿਹੜਾ ਕਿ ਸਿੱਧਾ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸੀ | ਉਨ੍ਹਾਂ ਕਿਹਾ ਕਿ ਬੇਸ਼ੱਕ ਪਠਾਣਮਾਜਰਾ 'ਤੇ ਲੱਗੇ ਇਲਜ਼ਾਮ ਉਨ੍ਹਾਂ ਦੇ ਵਿਧਾਇਕ ਬਣਨ ਤੋਂ ਪਹਿਲਾਂ ਦੇ ਹਨ | ਜਿਸ ਉਪਰੰਤ ਦੋਸ਼ ਲਗਾਉਣ ਵਾਲੀ ਮਹਿਲਾ ਉਨ੍ਹਾਂ ਦੇ ਵਿਧਾਇਕ ਬਣਨ ਉਪਰੰਤ ਵੀ ਆਪਣੇ ਨਾਲ ਹੋਈ ਇਸ ਵਧੀਕੀ ਦਾ ਰੌਲਾ ਪਾਉਂਦੀ ਰਹੀ ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ, ਹੁਣ ਜਦੋਂ ਉਸ ਨੇ ਲੋਕਾਂ ਦੀ ਗੱਲ ਕਰਨੀ ਚਾਹੀ ਤਾਂ ਉਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਪਹਿਲਾਂ ਵੀ ਪੰਜਾਬ ਦੇ ਆਮ ਆਦਮੀ ਲੀਡਰ ਉਨ੍ਹਾਂ ਨੂੰ ਅਣਦੇਖੀ ਕਰਨ ਦੇ ਦੋਸ਼ ਲਗਾਉਂਦੇ ਰਹੇ | ਇਸ ਲਈ ਜਿਹੜੇ ਅੱਜ ਪਠਾਣਮਾਜਰਾ ਨੇ ਖ਼ੁਲਾਸੇ ਕੀਤੇ ਹਨ, ਇਹ ਦਿੱਲੀ ਵਾਲਿਆਂ ਤੋਂ ਬਚਣ ਲਈ ਪੰਜਾਬੀਆਂ ਨੂੰ ਵੱਡਾ ਹਲੂਣਾ ਹੈ | ਇਸ ਲਈ ਪੰਜਾਬ ਵਾਸੀ ਅਜਿਹੇ ਲੀਡਰਾਂ ਦਾ ਖਹਿੜਾ ਛੱਡ ਪੰਜਾਬੀਅਤ ਦੀ ਮੱੁਦਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਸਾਲ 2027 'ਚ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਫਿਰ ਪੰਜਾਬੀ ਦੇਖਣ ਕਿ ਪੰਜਾਬ 'ਚ ਕਿਵੇਂ ਹਰ ਆਦਮੀ ਆਜ਼ਾਦੀ ਅਤੇ ਅਣਖ ਨਾਲ ਵੱਸਦਾ ਹੈ |