11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚੰਗੇ ਰਾਸ਼ਟਰ ਨਿਰਮਾਣ ਦੇ ਸਿਰਜਕ ਹੁੰਦੇ ਨੇ ਅਧਿਆਪਕ-ਮਾ: ਹਰਮੀਤ ਬਰੌਂਗਾ

Ad Position 21
No active advertisement
ਅਜੀਤ ਡੈਸਕ 05-09-2025
ਅਮਲੋਹ, 4 ਸਤੰਬਰ (ਕੇਵਲ ਸਿੰਘ)-ਕਿਸੇ ਵੀ ਦੇਸ਼ ਜਾਂ ਰਾਸ਼ਟਰ ਦੀ ਉੱਨਤੀ ਦਾ ਆਧਾਰ ਉਸ ਦੇਸ਼ ਦੇ ਸਮਰਪਿਤ ਅਧਿਆਪਕਾਂ ਦੀ ਯੋਗ ਅਗਵਾਈ 'ਤੇ ਨਿਰਭਰ ਕਰਦਾ ਹੈ ਕਿਉਂਕਿ ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ | ਇਹ ਵਿਚਾਰ ਮਾਸਟਰ ਹਰਮੀਤ ਸਿੰਘ ਬਰੌਂਗਾ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਹਰ ਸਾਲ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ | ਇਹ ਦਿਨ ਦੇਸ਼ ਦੇ ਦੂਸਰੇ ਰਾਸ਼ਟਰਪਤੀ ਡਾ. ਰਾਧਾਕਿ੍ਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਹੈ ਕਿਉਂਕਿ ਉਹ ਇਕ ਉੱਚ ਕੋਟੀ ਦੇ ਅਧਿਆਪਕ ਅਤੇ ਉੱਘੇ ਸਿੱਖਿਆ ਸ਼ਾਸਤਰੀ ਹੋਏ ਹਨ | ਅਧਿਆਪਕ ਹੋਣਾ ਆਪਣੇ ਆਪ ਲਈ ਬਹੁਤ ਮਾਣ ਅਤੇ ਵੱਡੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਹੈ | ਉਨ੍ਹਾਂ ਕਿਹਾ ਅੱਜ ਦੇ ਵਿਦਿਆਰਥੀ ਕੱਲ੍ਹ ਦਾ ਭਵਿੱਖ ਹੁੰਦੇ ਹਨ ਅਤੇ ਇਸ ਭਵਿੱਖ ਨੂੰ ਦੇਸ਼ ਦੇ ਚੰਗੇ ਚਰਿੱਤਰ ਨਿਰਮਾਣ ਲਈ ਤਿਆਰ ਕਰਨਾ ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕਾਂ ਦੇ ਹਿੱਸੇ ਆਇਆ ਹੈ | ਅੱਜ ਦੇ ਤਕਨੀਕੀ ਯੁੱਗ ਵਿਚ ਵਿਦਿਆਰਥੀਆਂ ਨੂੰ ਆਦਰਸ਼ ਨਾਗਰਿਕ ਅਤੇ ਘੱਟ ਰਹੀਆਂ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਲਈ ਅਧਿਆਪਕ ਨੂੰ ਆਪਣੇ ਆਪ ਨੂੰ ਅਨੁਸ਼ਾਸ਼ਤ ਰੱਖਣ ਦੀ ਵੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ 'ਵਰਸਿਟੀ ਦੇ ਸਟਾਫ਼ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ 1 ਦਿਨ ਦੀ ਤਨਖ਼ਾਹ ਦੇਣ ਦਾ ਐਲਾਨ ਅਗਲੀ ਖ਼ਬਰ ਚੁਣੇ ਨੁਮਾਇੰਦੇ ਦਾ ਝੂਠਾ ਪੁਲਿਸ ਮੁਕਾਬਲਾ ਬਣਾਏ ਜਾਣ ਦੇ ਖ਼ਦਸ਼ੇ ਨਾਲ ਕੇਜਰੀਵਾਲ ਦਾ ਪੰਜਾਬੀਆਂ ਪ੍ਰਤੀ ਰਵੱਈਆ ਹੋਇਆ ਜਨ...
Ad Position 24