ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਨੈਣਾ ਦੇਵੀ ਮੰਦਿਰ ਸਰਹਿੰਦ ਸ਼ਹਿਰ ਵਿਖੇ ਮੰਦਰ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਸਪਤਾਹਿਕ ਮਹਾਂ ਯੱਗ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਨੰਗਲੀ ਆਸ਼ਰਮ ਸਰਹਿੰਦ ਦੇ ਸੰਤ ਧਰਮ ਅਰਾਧਨਾ ਨੰਦ ਜੀ ਅਤੇ ਸੰਤ ਧਰਮ ਸਾਧਨਾ ਨੰਦ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਕੇ ਸ੍ਰੀਮਦ ਭਾਗਵਤ ਕਥਾ ਦਾ ਕਾਰਡ ਜਾਰੀ ਕੀਤਾ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਠੁਕਰਾਲ, ਪ੍ਰੈਸ ਸਕੱਤਰ ਸੁਰੇਸ਼ ਸ਼ਰਮਾ ਤੇ ਪ੍ਰੋਜੈਕਟ ਖ਼ਜ਼ਾਨਚੀ ਪਵਨ ਵਰਮਾ ਨੇ ਦੱਸਿਆ ਕਿ ਕਮੇਟੀ ਵਲੋਂ ਧਾਰਮਿਕ ਸੰਸਥਾਵਾਂ 'ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 14 ਸਤੰਬਰ ਦਿਨ ਐਤਵਾਰ ਤੋਂ 21 ਸਤੰਬਰ ਤੱਕ ਸ੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ | ਜਿਸ ਦੀ ਸ਼ੁਰੂਆਤ ਮੌਕੇ 14 ਸਤੰਬਰ ਸ਼ਾਮ 3 ਵਜੇ ਮੰਦਰ ਸ੍ਰੀ ਨੈਣਾ ਦੇਵੀ ਤੋਂ ਕਲਸ਼ ਯਾਤਰਾ ਕੱਢੀ ਜਾਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ 'ਚ ਹੁੰਦੀ ਹੋਈ ਵਾਪਿਸ ਮੰਦਰ ਆ ਕੇ ਸਮਾਪਤ ਹੋਵੇਗੀ ਜਿਸ ਉਪਰੰਤ ਰੋਜ਼ਾਨਾ ਕਥਾ ਵਾਚਕ ਸ੍ਰੀ ਵਿਸ਼ਾਲ ਠਾਕੁਰ ਨੰਗਲੀ ਆਸ਼ਰਮ ਵਾਲੇ ਸ਼ਾਮ 4 ਵਜੇ ਤੋਂ ਪ੍ਰਭੂ ਇੱਛਾ ਤੱਕ ਕਥਾ ਕਰਨਗੇ | ਇਸ ਤੋਂ ਇਲਾਵਾ ਸਮਾਗਮ 'ਚ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਇਸ਼ਵਰਾ ਨੰਦ ਗਿਰੀ ਜੀ ਮਹਾਰਾਜ ਦਸ਼ਨਾਮੀ ਆਖਾੜਾ ਸਰਹਿੰਦ ਵਾਲੇ, ਸ੍ਰੀ ਮਹੰਤ ਲਾਲ ਗਿਰੀ ਮਹਾਰਾਜ ਪੀਠਾਦੀਸ਼ਵਰ ਸ੍ਰੀ ਸ਼ਾਨਾਲੇਸ਼ਵਰ ਮਹਾਂਦੇਵ ਸ਼ਿਵ ਮੰਦਿਰ ਨਲਾਸ, ਸੰਤ ਬ੍ਰਹਾਨੰਦ ਜੀ ਮਹਾਰਾਜ ਜੀ ਆਦਮਪੁਰ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਅਤੇ ਬ੍ਰਹਮਲੀਨ ਸੰਤ ਸ੍ਰੀ ਬੀਰਮਦਾਸ ਜੀ ਬਧੌਛੀ ਕਲਾਂ ਦੇ ਸਾਧੂ ਸੰਤ ਸ਼ਿਰਕਤ ਕਰਕੇ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ | ਇਸ ਮੌਕੇ ਭਗਵਾਨ ਸਰੂਪ ਸ਼ਰਮਾ, ਸੁਰਿੰਦਰ ਸ਼ਰਮਾ, ਰਣਜੀਤ ਪੁਰੀ, ਰਵਿੰਦਰ ਪੁਰੀ, ਪਵਨ ਕੁਮਾਰ ਭੱਟ, ਦਵਿੰਦਰ ਕੁਮਾਰ ਭੱਟ, ਵਿਜੈ ਪਾਠਕ, ਸੰਦੀਪ ਮੈਂਗੀ, ਚੇਅਰਮੈਨ ਪਰਮਿੰਦਰ ਜੋਸ਼ੀ, ਵਿਜੇ ਤਿਵਾੜੀ, ਰਾਹੁਲ ਕੁਮਾਰ, ਕੇਵਲ ਕਿ੍ਸ਼ਨ ਸ਼ਰਮਾ, ਹਰੀ ਚੰਦ ਗਾਬਾ, ਰਵਿੰਦਰ ਮੋਹਨ ਸ਼ਰਮਾ, ਅਮਨਦੀਪ ਧੀਮਾਨ, ਭਾਕਿਯੂ (ਭਾਰਤ) ਦੇ ਯੂਥ ਪ੍ਰਧਾਨ ਅਨਿਲ ਸੈਣੀ, ਬ੍ਰਾਹਮਣ ਸਭਾ ਦੇ ਪ੍ਰਧਾਨ ਵਰਿੰਦਰ ਰਤਨ, ਸੁਰੇਸ਼ ਭਰਦਵਾਜ, ਸੁਰਿੰਦਰ ਭਰਦਵਾਜ, ਐਡਵੋਕੇਟ ਨਰਿੰਦਰ ਸ਼ਰਮਾ, ਗੁਰਵਿੰਦਰ ਸੋਹੀ, ਐਡ. ਗੁਰਜੀਤ ਲੋਗੀ, ਐਡ. ਸੁਮਿਤ ਗੁਪਤਾ, ਹੇਮਰਾਜ ਧੀਮਾਨ ਤੇ ਵੱਡੀ ਗਿਣਤੀ 'ਚ ਮਹਿਲਾਵਾਂ ਹਾਜ਼ਰ ਸਨ |