18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪੀੜਤਾਂ ਦੀ ਚੜ੍ਹਦੀਕਲਾ ਲਈ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਕੀਤੀ ਅਰਦਾਸ

Ad Position 21
No active advertisement
ਅਜੀਤ ਡੈਸਕ 06-09-2025
ਫ਼ਤਹਿਗੜ੍ਹ ਸਾਹਿਬ, 5 ਸਤੰਬਰ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿਚ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹੜ੍ਹ ਪੀੜਤਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਪੈਦਾ ਹੋਈ ਸੰਕਟਮਈ ਸਥਿਤੀ ਦੇ ਮੱਦੇਨਜ਼ਰ ਸੰਸਥਾ ਵਲੋਂ 15 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿਚ ਮਨੀਸ਼ ਵਰਮਾ, ਜਸਵੀਰ ਸਿੰਘ ਜਖਵਾਲੀ, ਸੁਰਜੀਤ ਕੁਮਾਰ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਸਰਦਾਰਾ ਸਿੰਘ ਰਾਮਦਾਸ ਨਗਰ, ਗੁਰਮੇਲ ਸਿੰਘ, ਜਸਪਾਲ ਸਿੰਘ ਰੈਲੋਂ, ਸੰਦੀਪ ਸਿੰਘ ਲਵਲੀ, ਗੁਰਤੇਜ ਸਿੰਘ ਭਾਗਨਪੁਰ, ਮਨਮੋਹਨ ਸਿੰਘ ਸਿੱਬਲ, ਰਵਿੰਦਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਖਰੌੜੀ, ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਗੁਰਦੀਪ ਸਿੰਘ ਮਹਾਦੀਆਂ ਸ਼ਾਮਿਲ ਹਨ | ਇਹ 15 ਮੈਂਬਰੀ ਕਮੇਟੀ ਰੋਜ਼ਾਨਾ ਹੜ੍ਹ ਪੀੜਤਾਂ ਲਈ ਵਿਸ਼ੇਸ਼ ਉਪਰਾਲੇ ਕਰੇਗੀ ਅਤੇ ਸੰਸਥਾ ਰਾਹੀਂ ਹੜ੍ਹ ਪੀੜਤਾਂ ਲਈ ਰਾਸ਼ਨ ਸਮਗਰੀ ਤੇ ਲੋੜੀਂਦੀਆਂ ਜ਼ਰੂਰੀ ਵਸਤਾਂ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚਾਈਆਂ ਜਾਣਗੀਆਂ | ਇਸ ਮੌਕੇ 'ਤੇ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਸੁੱਚਾ ਖ਼ਾਨ ਮਹਾਦੀਆਂ, ਪ੍ਰਭਜੋਤ ਸਿੰਘ ਸਾਬਕਾ ਸਰਪੰਚ ਕੋਟਲਾ ਫ਼ਾਜ਼ਿਲ, ਸੁਨੀਲ ਵਰਮਾ ਸੋਨੂੰ ਓ.ਪੀ ਜਿਊਲਰਜ਼, ਵਿਪਨ ਵਰਮਾ ਬੱਬੂ, ਵਿਮਲ ਸ਼ਰਮਾ, ਗੁਰਦੀਪ ਸਿੰਘ ਭਾਗਨਪੁਰ, ਗੁਰਦੀਪ ਸਿੰਘ, ਗੁਰਮੇਲ ਕੌਰ, ਜਰਨੈਲ ਕੌਰ, ਕਮਲਜੀਤ ਕੌਰ ਜੰਡਾਲੀ, ਅਸ਼ੋਕ ਕੁਮਾਰ ਤਲਾਣੀਆਂ, ਰਾਣਾ ਸਿੰਘ ਰਾਮਪੁਰ, ਹਜ਼ਾਰਾ ਸਿੰਘ ਮੁਕਾਰੋਂਪੁਰ, ਲਖਵਿੰਦਰ ਸਿੰਘ ਮੰਡੋਫਲ, ਸੁਖਦੇਵ ਸਿੰਘ ਬੁਚੜੇ, ਮਨਜੀਤ ਸਿੰਘ ਤਰਖਾਣਮਾਜਰਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਅਤੇ ਸੂਬਾ ਸਰਕਾਰ ਹੜ੍ਹ ਪੀੜਤ ਲੋਕਾਂ ਦੀ ਸਾਰ ਲਵੇ-ਚਨਾਰਥਲ ਅਗਲੀ ਖ਼ਬਰ ਹੜ੍ਹ ਪੀੜਤਾਂ ਨਾਲ ਫ਼ੋਟੋਆਂ ਖਿਚਾ ਕੇ ਸਿਆਸਤ ਨਾ ਚਮਕਾਉਣ ਆਗੂ-ਜਸਵਿੰਦਰ ਸਿੰਘ ਮੋਹਣੀ
Ad Position 24