ਜਖਵਾਲੀ, 6 ਸਤੰਬਰ (ਨਿਰਭੈ ਸਿੰਘ)-ਪਿੰਡ ਚਨਾਰਥਲ ਕਲਾਂ ਦੇ ਨੌਜਵਾਨਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਸੜਕ ਵਿਚ ਪਏ ਖੱਡੇ ਨੂੰ ਸਰਪੰਚ ਰਾਜਦੀਪ ਸਿੰਘ ਰਾਜੂ ਦੀ ਪੇ੍ਰਰਨਾ ਸਦਕਾ ਬੰਦ ਕੀਤਾ, ਕਿਉਂਕਿ ਇਸ ਜਗ੍ਹਾ ਰਾਤ ਦੇ ਹਨ੍ਹੇਰੇ ਵਿਚ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ | ਇਸ ਸਬੰਧੀ ਸਰਪੰਚ ਰਾਜਦੀਪ ਸਿੰਘ ਰਾਜੂ ਨੇ ਕਿਹਾ ਕਿ ਸੜਕ ਟੁੱਟਣ ਕਰਕੇ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ ਜਿਸ ਨਾਲ ਕਈ ਅਜਾਈਾ ਜਾਨਾਂ ਵੀ ਜਾ ਚੁੱਕੀਆਂ ਹਨ | ਪਿੰਡ ਦੇ ਨੌਜਵਾਨਾਂ ਨੇ ਟੁੱਟੀ ਸੜਕ ਦੀ ਮੁਰੰਮਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ | ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੀ ਉਨ੍ਹਾਂ ਦੇ ਨਗਰ ਵਲੋਂ ਕਰੀਬ ਪੰਦਰਾਂ ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ | ਇਸ ਮੌਕੇ ਆੜ੍ਹਤੀ ਕੁਲਦੀਪ ਸਿੰਘ, ਅੰਮਿ੍ਤਪਾਲ ਸਿੰਘ ਪ੍ਰਧਾਨ ਬੀਕੇਯੂ, ਬੌਬੀ ਪੰਚ, ਜਸਬੀਰ ਸਿੰਘ ਜੱਸੂ, ਕੁਲਬੀਰ ਸਿੰਘ ਪੰਚ, ਜਸਵਿੰਦਰ ਸਿੰਘ ਜੱਸ, ਯਾਦਵਿੰਦਰ ਸਿੰਘ ਰਾਜਾ, ਐਡਵੋਕੇਟ ਮਨਪ੍ਰੀਤ ਸਿੰਘ, ਭਗਵੰਤ ਸਿੰਘ, ਮਨਦੀਪ ਸਿੰਘ, ਰੰਮੀ ਟਿਵਾਣਾ, ਮਨਜੋਤ ਸਿੰਘ, ਕਰਨਵੀਰ ਸਿੰਘ, ਅਮਰੀਕ ਸਿੰਘ, ਅਨੂੰ ਟਿਵਾਣਾ, ਅਮਰਿੰਦਰ ਸਿੰਘ ਲਾਲੀ, ਮਿਸਤਰੀ ਕਰਮਜੀਤ ਸਿੰਘ ਆਦਿ ਨੇ ਬਾਖ਼ੂਬੀ ਸੇਵਾ ਨਿਭਾਈ |